ਲੱਖਾ ਸਿਧਾਣਾ ਤੇ ਜੇਲ ਮੰਤਰੀ ਜੇਲਾਂ ਦੇ ਹਾਲਾਤਾਂ ਨੂੰ ਲੈ ਕੇ ਹੋਏ ਆਹਮੋ-ਸਾਹਮਣੇ

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿੰਨਾਂ ਨੇ ਕੁਝ ਸਮਾਂ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ, ਉਹ ਜੇਲ ਦੇ ਮੁੱਦਿਆਂ ਨੂੰ ਲੈ ਕੇ ਕਾਫੀ ਸਰਗਰਮ ਲੱਗ ਰਹੇ ਹਨ। ਕੱਲ੍ਹ ਜੇਲ੍ਹ ਮੰਤਰੀ ਵੱਲੋਂ ਪੰਜਾਬ ਸਿਵਲ ਸਕੱਤਰੇਤ ਵਿੱਚ ਲੱਖਾ ਸਿਧਾਣਾ ਤੇ ਉਸ ਦੇ ਇੱਕ ਸਾਥੀ ਨਾਲ ਜੇਲ੍ਹਾਂ ‘ਚ ਸੁਧਾਰ ਦੇ ਮਾਮਲੇ ‘ਤੇ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਲੱਖਾ ਸਿਧਾਣਾ ਨੇ ਜੇਲ੍ਹਾਂ ਅੰਦਰ ਹੋ ਰਹੀਆਂ ਕਈ ਗੈਰ-ਕਾਨੂੰਨੀ ਕਾਰਵਾਈਆਂ ਦੇ ਖੁਲਾਸੇ ਕੀਤੇ। ਉਸ ਨੇ ਕਿਹਾ ਕਿ ਜੇਲ੍ਹਾਂ ਅੰਦਰ ਹੀ ਨਸ਼ਿਆਂ ਦਾ ਵਪਾਰ, ਸੁਪਾਰੀ ਲੈ ਕੇ ਕਤਲ ਕਰਾਉਣ ਜਿਹੇ ਜ਼ੁਰਮ ਹੁੰਦੇ ਹਨ।

ਲੱਖਾ ਸਿਧਾਣਾ ਨੇ ਫ਼ਿਰੋਜ਼ਪੁਰ, ਕਪੂਰਥਲਾ ਤੇ ਨਾਭਾ ਦੀਆਂ ਜੇਲ੍ਹਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਲ੍ਹ ਸੁਪਰਡੈਂਟਾਂ ਦੀ ਮਿਲੀਭੁਗਤ ਨਾਲ ਹੀ ਜੇਲ੍ਹਾਂ ‘ਚ ਅਪਰਾਧ ਹੋ ਰਹੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਲੱਖਾ ਸਿਧਾਣਾ ਨੇ ਨਸ਼ਿਆਂ ਦੇ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ‘ਤੇ ਵੀ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਪਿੰਡ ਮਹਿਰਾਜ ਵਿੱਚ ਨਸ਼ੇ ਦੀ ਵਿਕਰੀ ਦਾ ਕੰਮ ਜ਼ੋਰਾਂ ‘ਤੇ ਹੈ।

ਹਾਲਾਂਕਿ ਪੰਜਾਬ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਕਾਂਗਰਸ ਵੱਲੋਂ ਨਸ਼ੇ ਦੇ ਵੱਡੇ ਸੌਦਾਗਰਾਂ ਨੂੰ ਫੜ੍ਹ ਕੇ ਜੇਲ੍ਹਾਂ ‘ਚ ਡੱਕਣ ਦੀ ਗੱਲ ਕੀਤੀ ਗਈ ਸੀ। ਉਧਰ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਸੁਧਾਰ ਮਾਮਲੇ ‘ਚ ਜੇਕਰ ਕੋਈ ਵੀ ਚੰਗੀ ਸਲਾਹ ਦੇਵੇਗਾ ਤਾਂ ਉਸ ‘ਤੇ ਗੌਰ ਕੀਤਾ ਜਾਵੇਗਾ।

ਇਸ ਮੁੱਦੇ ਤੇ ਲੋਕਾਂ ਦੀਆਂ ਕੁਝ ਟਿੱਪਣੀਆਂ-

  • ਜਦੋਂ ਵੀ ਲੱਖਾ ਕੋਈ ਕੰਮ ਕਰਦਾ ਤਾਂ ਮੀਡੀਆ ਉਸਨੂੰ ਗਲਤ ਸ਼ਬਦਾਬਲੀ ਨਲ ਬੁਲਾਓਦੈ। ਹੈਡਲਾਈਨਾਂ ਚ ਲਿਖਿਐ ਕਿ ਮੰਤਰੀ ਨੂੰ ਮਿਲਿਆ ਸਾਬਕਾ ਗੈਂਗਸਟਰ। ਇਹ ਕਿਉ ਨੀ ਕਹਿੰਦੇ ਕਿ ਮੰਤਰੀ ਨੂੰ ਮਿਲਿਆ ਸਮਾਜ ਸੇਵਕ ਲੱਖਾ।
  • ਰੰਧਾਵਾ ਸਾਹਿਬ ਨੂੰ ਪਹਿਲਾਂ ਤਾਂ ਵਧਾਈ ਦੇਂਦੇ ਹਾਂ ਕਿ ਇਹਨਾਂ ਨੇ ਬਾਦਲਾਂ ਦੇ ਪਿਆਰੇ ਲਾਲ ਨੂੰ ਹੱਥ ਪਾ ਲਿਆ ਹੈ। ਦੁਜੀ ਗੱਲ ਹੈ ਕਿ ਜੇਕਰ ਕੈਦੀਆਂ ਦੀ ਰੋਟੀ ਚੈਕ ਕਰਨੀ ਹੈ ਤਾਂ ਬਗੈਰ ਕਿਸੇ ਅਫਸਰ ਨੂੰ ਦੱਸਣ ਦੇ ਚੈਕ ਕਰਨ ਜਾਣ ਤਾਂ ਹੀ ਅਸਲੀਅਤ ਦਾ ਪਤਾ ਚੱਲੇਗਾ।
  • ਪਹਿਲਾ ਮੁੱਖ ਮੰਤਰੀ ਦੇ ਸ਼ਹਿਰ ਪਟਿਅਾਲਾ ਵਿਚ ਸਾਰਾ ਦਿਨ ਟਰੈਫਿਕ ਵਾਲੇ ਲੋਕਾ ਤੋ ਰਿਸਵਤ ਲੈਦੇ ਨੇ ਹੋ ਹੀ ਰੋਕ ਲੈਣ ਸਾਰਿਅਾ ਨਾਲੋ ਛੋਟਾ ਕੰਮ ਅਾ।
  • ਰੰਧਾਵਾ ਸਾਹਿਬ ਜੀ ਲੱਖਾ ਸਧਾਣਾ ਨਾਲ ਆਮੋਸਾਮਣੇ ਨਾ ਹੋਵੋ ਸਧਾਣੇ ਦੀਆਂ ਗੱਲਾ ਨਾਲ ਸਹਿਮਤ ਹੋਵੋ ਤੁਸੀਂ ਮੰਤਰੀ ਹੋ 1978 ਤੋਂ ਲੈ ਕੇ ਹੁਣ ਤੱਕ ਗੁਰੂ ਗਰੰਥ ਸਾਹਿਬ ਦਾ ਸਿੱਖ ਪੰਥ ਦਾ ਕਿੰਨਾ ਨੁਕਸਾਨ ਹੋਇਆ ਹੈ ਏਦੇ ਜੁਮੇਵਾਰ ਲੀਡਰ ਆ ਅਕਾਲੀ ਹੋਣ ਜਾਂ ਕਾਂਗਰਸੀ ਮੇਰੀ ਬੇਨਤੀ ਆ ਪੰਜਾਬ ਨੂੰ ਬਚਾਅ ਲਵੋ।
  • ਨਾ ਜੀ ਨਾ, ਹੋ ਨਹੀ ਸਕਦਾ ੲਿਹ ਕੰਮ ਬੰਦ ਹੋ ਜਾਵੇ। ਪੰਜਾਬ ਦੇ ਮੰਤਰੀਅਾਂ ਤੇ ਯਕੀਨ ਨਹੀ ਕੀਤਾਂ ਜਾ ਸਕਦਾ। ਕੈੋਪਟਨ ਜੀ ਪੰਜਾਬ ਚੋ ਨਸਾ ਬੰਦ ਕਰੋ। ਜੇਲ ਚ ਅਾਪੇ ਬੰਦ ਹੋ ਜਾੳੁ। ਹੁਣ ਤੁਸੀ ਕੈਪਟਨ ਸਾਹਿਬ ਤੇ ਯਕੀਨ ਕੀਤਾ ਸੀ ਕਿ ਨਸ਼ਾ ਬੰਦ ਹੋ ਜਾੳੁ ਕੀ ਹੋੲਿਅਾ ਕੁਝ ਵੀ ਨਹੀ, ਮੂੰਹ ਨਾਲ ਬੋਲਣਾਂ ਤੇ ਕੰਮ ਕਰਨਾ ਅੈਕਸਨ ਕਰਨਾ ਬੜਾ ਫਰਕ ਹੈ ਜੀ, ੲਿਨਾਂ ਨੂੰ ਕਹਿੜਾ ਨਹੀ ਪਤਾ।

LEAVE A REPLY