ਹਿਮਾਂਸ਼ੀ ਖੁਰਾਣਾ ‘ਖਾਲਸਾ ਏਡ’ ਨਾਲ ਜੁੜ ਬੰਗਲਾਦੇਸ਼ ’ਚ ਲੋਕਾਂ ਦੀ ਮਦਦ ਲਈ ਪੁੱਜੀ ਦੇਖੋ ਵੀਡੀਓ

ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਣਾ ‘ਖਾਲਸਾ ਏਡ’ ਨਾਲ ਜੁੜ ਬੰਗਲਾਦੇਸ਼ ’ਚ ਲੋਕਾਂ ਦੀ ਮਦਦ ਲਈ ਪੁੱਜੀ:ਖਾਲਸਾ ਏਡ ਇਕ ਅੰਤਰਰਾਸ਼ਟਰੀ ਗੈਰ-ਮੁਨਾਫਾ ਸਹਾਇਤਾ ਅਤੇ ਰਾਹਤ ਸੰਗਠਨ ਦੀ ਸਥਾਪਨਾ ਸਿੱਖ ਅਸੂਲਾਂ,ਨਿਰਸਵਾਰਥ ਸੇਵਾ ਅਤੇ ਵਿਸ਼ਵ-ਵਿਅਾਪੀ ਪਿਆਰ ਦੇ ਅਧਾਰਤ ਹੈ।

ੲਿਹ ਬਰਤਾਨਵੀ ਰਜਿਸਟਰਡ ਚੈਰਿਟੀ 1999 ਵਿਚ ਸਥਾਪਨਾ ਕੀਤੀ ਗੲੀ ਅਤੇ ਬਰਤਾਨੀਏ ਚੈਰਿਟੀ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਹੈ ਅਤੇ ਇਹ ਨਿਰਸਵਾਰਥ,ਉੱਤਰੀ ਅਮਰੀਕਾ ਅਤੇ ਏਸ਼ੀਆ ‘ਚ ਸੇਵਾ ਕਰ ਰਹੀ ਹੈ।ਖਾਲਸਾ ਏਡ ਨੇ ਸੰਸਾਰ ਭਰ ਵਿੱਚ ਤਬਾਹੀ, ਯੁੱਧ, ਅਤੇ ਹੋਰ ਦੁਖਦਾਈ ਘਟਨਾਵਾਂ ਦੇ ਪੀੜਤਾਂ ਨੂੰ ਰਾਹਤ ਮਦਦ ਮੁਹੱਈਆ ਕੀਤੀ ਹੈ।

ਹਿਮਾਂਸ਼ੀ ਖੁਰਾਣਾ ਦਾ ਨਾਂ ਉਨ੍ਹਾਂ ਮਸ਼ਹੂਰ ਪੰਜਾਬੀ ਸਿਤਾਰਿਆਂ ਦੀ ਲਿਸਟ ’ਚ ਸ਼ਾਮਲ ਹੈ,ਜੋ ਆਏ ਦਿਨੀਂ ਔਰਤਾਂ ਖਿਲਾਫ ਹੋ ਰਹੇ ਅਨਿਆ ਬਾਰੇ ਖੁੱਲ੍ਹ ਕੇ ਬੋਲਦੀ ਹੈ।ਹਾਲ ਹੀ ’ਚ ਖਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਣਾ ‘ਖਾਲਸਾ ਏਡ’ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਮੁਹਿੰਮ ਨਾਲ ਜੁੜੀ ਹੈ।

ਬੰਗਲਾਦੇਸ਼ ’ਚ ‘ਖਾਲਸਾ ਏਡ’ ਨੇ ਗੋਦ ਲਏ 1000 ਪਰਿਵਾਰ ਲਈ ਪੋਸ਼ਣ ਯੁਕਤ ਭੋਜਨ ਲੈ ਕੇ ਹਿਮਾਂਸ਼ੀ ਖੁਰਾਣਾ ਆਪਣੀ ਪੂਰੀ ਟੀਮ ਨਾਲ ਪੁੱਜੀ।ਇਸ ਦੌਰਾਨ ਹਿਮਾਂਸੀ ਖੁਰਾਣਾ ਨੇ ਇਸ ਕੰਮ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਅਨੁਭਵ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਮੁਹਿਮ ਨਾਲ ਜੁੜ ਕੇ ਕਾਫੀ ਖੁਸ਼ੀ ਹੋ ਰਹੀ ਹੈ।ਗਰਭਵਤੀ ਔਰਤਾਂ ਨੂੰ ਪੋਸ਼ਕ ਭੋਜਨ ਦੇਣ ਪਹਿਲੀ ਵਾਰ ਸਾਡੀ ਔਰਤਾਂ ਦੀ ਪੂਰੀ ਟੀਮ ਦੇਸ਼ ਤੋਂ ਬਾਹਰ ਬੰਗਲਾਦੇਸ਼ ਆਈ ਹੈ।

‘ਖਾਲਸਾ ਏਡ’ ’ਚ ਬਹੁਤ-ਬਹੁਤ ਧਨਵਾਦ, ਜਿਨ੍ਹਾਂ ਨੇ ਮੈਨੂੰ ਇਹ ਨੇਕ ਕੰਮ ਕਰਨ ਦਾ ਮੌਕਾ ਦਿੱਤਾ।

LEAVE A REPLY