ਦੇਖੋ ਦੋ ਨੰਬਰ ਵਿੱਚ ਅਮਰੀਕਾ ਜਾਣ ਵਾਲਿਆਂ ਦੀ ਵੀਡੀਓ…

ਦੋਸਤੋ ਅੱਜ ਦਾ ਜ਼ਮਾਨਾ ਅਜਿਹਾ ਜ਼ਮਾਨਾ ਆ ਗਿਆ ਹੈ ਕਿ ਹਰ ਨੌਜਵਾਨ ਵਿਦੇਸ਼ ਜਾਣ ਲਈ ਉਤਾਵਲਾ ਹੋਇਆ ਪਿਆ ਹੈ । ਪੰਜਾਬ ਵਿੱਚ ਤਾਂ ਤਕਰੀਬਨ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਦਾ ਹੀ ਰੁੱਖ ਕਰ ਰਹੇ ਹਨ । ਵਿਦੇਸ਼ ਜਾਣ ਲਈ ਆਈਲੈਟਸ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਪ੍ਰੰਤੂ ਜਿਨ੍ਹਾਂ ਲੋਕਾਂ ਕੋਲੋਂ ਆਈਲੈਟਸ ਨਹੀਂ ਹੁੰਦੀ ਜਾਂ ਕਿਸੇ ਕਾਰਨ ਕਰਕੇ ਉਹ ਪੜ੍ਹਾਈ ਦੇ ਆਧਾਰ ਤੇ ਬਾਹਰ ਨਹੀਂ ਜਾ ਪਾਉਂਦੇ ਤਾਂ ਉਹ ਵਿਦੇਸ਼ਾਂ ਨੂੰ ਜਾਣ ਲਈ ਗ਼ਲਤ ਹੱਥ ਕੰਡੇ ਅਪਣਾਉਂਦੇ ਹਨ । ਖਾਸ ਕਰਕੇ ਅਮਰੀਕਾ ਜਾਣ ਲਈ ਲੋਕ ਦੋ ਨੰਬਰ ਦਾ ਰਸਤਾ ਅਪਣਾਉਂਦੇ ਹਨ ਜੋ ਕਿ ਬਹੁਤ ਹੀ ਖ਼ਤਰਨਾਕ ਹੁੰਦਾ ਹੈ ।

ਇਸ ਸਬੰਧੀ ਪਹਿਲਾਂ ਵੀ ਕਈ ਵੀਡੀਓ ਸੋਸ਼ਲ ਮੀਡੀਆ ਉੱਪਰ ਆ ਚੁੱਕੀਆਂ ਹਨ ਜਿਨ੍ਹਾਂ ਵਿੱਚ ਦੋ ਨੰਬਰ ਰਾਹੀਂ ਜੋ ਵਿਦੇਸ਼ ਜਾਂਦੇ ਹਨ ਉਹ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਨ ਕਿ ਇਸ ਰਸਤੇ ਥਾਣੀ ਕਦੇ ਕੋਈ ਨਾ ਆਵੇ। ਹਾਲ ਹੀ ਵਿੱਚ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਅਸੀਂ ਤੁਹਾਡੀ ਨਾਲ ਸਾਂਝੀ ਕਰਨ ਜਾ ਰਹੇ ਹਾਂ । ਇਸ ਵੀਡੀਓ ਵਿੱਚ ਇੱਕ ਪੰਜਾਬੀ ਨੌਜਵਾਨ ਜੋ ਕਿ ਦੋ ਨੰਬਰ ਵਿੱਚ ਬਾਹਰ ਗਿਆ ਸੀ ਆਪਣੇ ਉਨ੍ਹਾਂ ਹਾਲਾਤਾਂ ਨੂੰ ਬਿਆਨ ਕਰ ਰਿਹਾ ਹੈ ਜਿਨ੍ਹਾਂ ਹਾਲਾਤਾਂ ਨੂੰ ਸਹਿਣ ਕਰਕੇ ਉਹ ਦੋ ਨੰਬਰ ਵਿੱਚ ਵਿਦੇਸ਼ ਪਹੁੰਚੇ । ਤੁਸੀਂ ਨੀਚੇ ਦਿੱਤੀ ਹੋਈ ਵੀਡੀਓ ਵਿਚ ਦੇਖ ਸਕਦੇ ਹੋ ਕਿ ਕਿਵੇਂ ਇਹ ਨੌਜਵਾਨ ਆਪਣੇ ਉਸ ਹਾਲਾਤ ਨੂੰ ਬਿਆਨ ਕਰ ਰਿਹਾ ਹੈ ਜੋ ਕਿ ਸੁਣੇ ਵੀ ਨਹੀਂ ਜਾ ਸਕਦੇ ।

ਲੜਕੇ ਨੇ ਦੱਸਿਆ ਕਿ ਉਹ ਇੰਨੇ ਜ਼ਿਆਦਾ ਮਜਬੂਰ ਹੋ ਗਏ ਸਨ ਕਿ ਉਨ੍ਹਾਂ ਨੇ ਬਾਰਡਰ ਉੱਪਰ ਤੈਨਾਤ ਫ਼ੌਜੀ ਕਰਮਚਾਰੀਆਂ ਨੂੰ ਕਿਹਾ ਕਿ ਉਹ ਸਾਨੂੰ ਗੋਲੀ ਮਾਰ ਦੇਣ । ਇਹ ਪੂਰੀ ਵੀਡੀਓ ਦੇਖ ਕੇ ਸ਼ਾਇਦ ਤੁਸੀਂ ਕਦੇ ਵੀ ਦੋ ਨੰਬਰ ਵਿੱਚ ਵਿਦੇਸ਼ ਜਾਣ ਬਾਰੇ ਨਹੀਂ ਸੋਚੋਗੇ ।

LEAVE A REPLY