ਪਿਆਰ ਜਾਤ-ਪਾਤ ਕਿੱਥੇ ਦੇਖਦਾ, ਦੋ ਸੱਚੇ ਦਿਲਾਂ ਦੀ ਕਹਾਣੀ

ਪੋਤਿਅਾਂ ਦੋਹਤਿਅਾਂ ਅਾਲਾ ਹੋ ਗਿਅਾ ਸੀ ਬਲਦੇਵ ਸਿੰਹੁ, ਟੇਢੀ ਪੱਗ, ਧੂਹਵਾਂ ਚਾਦਰਾ ਤੇ ਤਿੱਲੇਦਾਰ ਜੁੱਤੀ। ੲਿਹ ਪਹਿਰਾਵਾ ਜਵਾਨੀ ਤੋ ੳੁਹਦਾ ਸੰਗੀ ਰਿਹਾ ਸੀ।

ਪਿੰਡ ਅਾਲੇ ਬਸ ਅੱਡੇ ਤੋ ਥੋੜੀ ਹਟਕੇ ਬਲਦੇਵ ਦੀ ਜਮੀਨ ਸੀ। ਕੋਲ ਦੀ ਸੂਅਾ ਲੰਘਦਾ ਸੀ। ਸੂੲੇ ਦੀ ਪਾਂਧੀ ਤੇ ਦੋਨੇ ਪਾਸੇ ਹਰੀਅਾਂ ਕਚੂਰ ਟਾਹਲੀਅਾਂ ਸੀ ਜਿਨਾ ਦੇ ਸਿਰ ਅਾਪਸ ਚ ਭਿੜਦੇ ਸੀ। ਸੂੲੇ ਦਾ ਪੁਲ ਟੱਪ ਕੇ ਪਿੰਡ ਅਾਲੀਅਾਂ ਬਸਾ ਰੁਕਦੀਅਾਂ ਪਿੰਡੋਂ ਕੋੲੀ ਰਿਸ਼ਤੇਦਾਰ ਮੁੜਦਾ ਤਾ ਘਰ ਦਾ ਕੋੲੀ ਜੀਅ ਚੜ੍ਹਾੳੁਣ ਅਾੳੁਦਾ। ਬੁੜ੍ਹੀਅਾ ਹੁੰਦੀਅਾ ਤਾ ਟਾਹਲੀਅਾਂ ਛਾਵੇ ਬਹਿ ਕੇ ਕਬੀਲਦਾਰੀ ਦੇ ਦੁੱਖ ਫੋਲਦੀਅਾਂ। ਫਿਰ ਬਸ ਦਾ ਹਾਰਨ ਸੁਣ ਕੇ ਖੜੀਅਾਂ ਹੋ ਜਾਂਦੀਅਾਂਬ ਸ ਰੁਕਦੀ ਤਾ ੲਿੱਕ ਦੂੲੀ ਨੂੰ ਗਲ ਲਾੳੁਦੀਅਾਂ। ਕੰਡਕਟਰ ਹਾਕਾਂ ਮਾਰਕੇ ਛੇਤੀ ਚੜਨ ਨੂੰ ਕਹਿੰਦਾ…ਸੁਖੀ ਵਸਦਾ ਪਿੰਡ…ਕਿਸੇ ਦੇ ਰਿਸ਼ਤੇਦਾਰ ਅਾੳੁਦਾ ਕਿਸੇ ਦੇ ਘਰੋਂ ਜਾਂਦਾ।

ਬਲਦੇਵ ਸਿਹੁੰ ਬੈਠਾ ਦੇਖ ਰਿਹਾ ਸੀ। ਬਸ ਰੁਕੀ ਸਵਾਰੀ ਨੂੰ ੳੁਤਾਰ ਕੇ ਕਡੰਕਟਰ ਨੇ ਸੀਟੀ ਮਾਰ ਦਿੱਤੀ ਧੂੰਅਾਂ ਤੇ ਗਰਦ ੲਿੱਕ ਮਿੱਕ ਹੋ ਕੇ ਅਸਮਾਨ ਨੂੰ ਚੜ ਗੲੇ। ਜੁਅਾਕ ਨੂੰ ੳੁਗਲ ਲਾ ਕੇ ਜਨਾਨੀ ਪਿੰਡ ਵਾਲੇ ਪਹੇ ਤੇ ਤੁਰ ਪੲੀ। ਬਲਦੇਵ ਨੇ ਧਿਅਾਨ ਨਾਲ ਦੇਖਿਅਾ। ੲਿਹ ਤਾ ਤਾਰੋ ਅੈ। ਬਲਦੇਵ ਦੀਅਾਂ ਅੱਖਾਂ ਸਵਾਰੀ ਤੇ ਗੱਡੀਅਾਂ ਹੋੲੀਅਾਂ ਸੀ ਅਰ ਦਿਮਾਗ ਦੀ ਰੀਲ੍ਹ ਪੰਜਾਹ ਸਾਲ ਮਗਰ ਨੂੰ ਘੁੰਮ ਗੲੀ।

ਵਿਹੜੇ ਅਾਲੇ ਰੇਸ਼ਮ ਦੀ ਕੁੜੀ ਕੁਲਤਾਰ, ਬਲਦੇਵ ਵਾਸਤੇ ਤਾਰੋ ਸੀ। ਬਲਦੇਵ ਦੇ ਖੇਤਾਂ ਦੀਅਾਂ ਵੱਟਾਂ ਤੋ ਘਾਹ ਲੈਣ ਅਾੳੁਦੀ ਤਾਰੋ ਬਲਦੇਵ ਨੂੰ ਚੰਗੀ ਲੱਗਣ ਲੱਗ ਪੲੀ ਸੀ। ਅੱਖਾਂ ਦੀਅਾਂ ਗੱਲਾਂ ਹੌਲੀ ਹੌਲੀ ਜੁਬਾਨ ਤੇ ਅਾ ਗੲੀਅਾਂ ਤੇ ਜੁਬਾਨ ਤੋ ੳੁਮਰਾਂ ਦੇ ਕੌਲ ਕਰਾਰ ਬਣਕੇ ਨਿਕਲੀਅਾਂ।

ਕਦੇ ਬਲਦੇਵ ਨੂੰ ਲਗਦਾ ਸੀ ਕਿ ਸਭ ਗਲਤ ਅੈ..ੳੂਚ ਨੀਚ ਜਾਤ ਪਾਤ ਦੇ ਫਰਕ ਤੋ ਕੋਹਾਂ ਦੂਰ ਬਲਦੇਵ ਵਾਸਤੇ ਪਿੰਡ ਦੀ ਹਰੇਕ ਜਨਾਨੀ ਚਾਚੀ ਤਾੲੀ ਸੀ…ਬੁੜ੍ਹੀਅਾ ਵੀ ਕਹਿੰਦੀਅਾਂ ਕਿ ਜੇ ਪੁੱਤ ਹੋਵੇ ਬਲਦੇਵ ਵਰਗਾ ਹੋਵੇ।

ਪਹਿਲਾ ੲਿਸ਼ਕ ਪਹਾੜ ਦੀ ਨਦੀ ਵਰਗਾ ਜੋਰ ਸ਼ੋਰ ਰਵਾਨੀਅਾਂ ਹੁੰਦੀਅਾਂ ਨੇ। ਤਾਰੋ ਦੇ ਖਿਅਾਲ ਸਾਹ ਬਣਕੇ ਬਲਦੇਵ ਨਾਲ ਜੁੜੇ ਹੋੲੇ ਸੀ। ਤਾਰੋ ਨੇ ਕਹਿਣਾ “ਦੇਖੀ ਸਰਦਾਰਾ ਛੱਡ ਨਾ ਜਾੲੀ। ਮਰਦਾਂ ਨੂੰ ਭੱਜਣ ਦਾ ਮਿਹਣਾ ਤੇ ਮੱਛੀਅਾਂ ਨੂੰ ਡੁੱਬਣ ਦਾ” ਤਾਰੋ ਦਾ ਹੱਥ ਬਲਦੇਵ ਨੇ ਹੱਥਾਂ ਚ ਲੈ ਕੇ ਕਹਿਣਾ “ਰੱਬ ਦੀ ਮਰਜੀ ਤੋ ਬਿਨਾ ਪੱਤਾ ਵੀ ਨੀ ਹਿੱਲਦਾ ਪਰ ਜਿੱਥੇ ਤੱਕ ਵਾਹ ਚੱਲੂ ਬਲਦੇਵ ਮਗਰ ਨੀ ਹਟਦਾ”

ਗਲੀ ਚੋ ਲੰਘਦੇ ਬਲਦੇਵ ਦੀ ਜੁੱਤੀ ਦੀ ਜਰਕ ਵੀ ਤਾਰੋ ਦੇ ਦਿਲ ਦੀਅਾਂ ਧੜਕਣਾ ਨੂੰ ਤੇਜ ਕਰ ਦਿੰਦੀ। ਅਾਪ ਮੁਹਾਰੇ ੳੁਠ ਕੇ ਦਰਾਂ ਚ ਅਾ ਜਾਂਦੀ। ਤੁਰੇ ਜਾਂਦੇ ਬਲਦੇਵ ਨੂੰ ਪਿੱਛਿਓ ਦੇਖਦੀ ਰਹਿੰਦੀ। ਮੋੜ ਤੇ ਜਾ ਕੇ ਬਲਦੇਵ ਮਗਰ ਮੁੜ ਕੇ ਦੇਖਦਾ ਤਾ ਚੁੰਨੀ ਸਾਂਭਦੀ ਖੁਸ਼ੀ ਚ ਭਿੱਜੀ ਅੰਦਰ ਨੂੰ ਮੁੜਦੀ।
ਪਿਅਾਰ ਦੀ ਸੁਗੰਧ ਕੈਦ ਨੀ ਰਹਿ ਸਕਦੀ, ਦੋਨਾਂ ਦੀਅਾਂ ਗੱਲਾਂ ਜੱਗ ਜਾਹਰ ਹੋਣ ਲੱਗ ਗੲੀਅਾਂ। ਤਾਰੋ ਦੀ ਮਾਂ ਨੇ ਤਾਰੋ ਨੂੰ ਦੁਹੱਥੜੀ ਕੁੱਟਿਅਾ “ਜੇ ਬਲਦੇਵ ਦੇ ਪਿੳੁ ਨਾਜਰ ਸਿਹੁੰ ਨੂੰ ਪਤਾ ਲਾਗਿਅਾ ਸਾਰੇ ਟੱਬਰ ਨੂੰ ਮਾਰਦੂ ਕੁੱਤੀੲੇ…ਹੋਰ ਨੀ ਪਿੳੁ ਦੀ ਦਾੜੀ ਦੀ ਸ਼ਰਮ ਕਰ ਲੈ”
ਤਾਰੋ ਚੁੱਪ ਸੀ, ਮਿਲਣਾ ਮਿਲਾੳੁਣਾ ਬੰਦ ਸੀ। ਬਲਦੇਵ ਗਲੀ ਚੋ ਲੰਘਦਾ ਪਰ ਤਾਰੋ ਕਦੇ ਵੀ ਦਰਾਂ ਚ ਨਾ ਦਿਖੀ। ੲਿੱਕ ਦਿਨ ਖਬਰ ਮਿਲੀ ਕਿ ਤਾਰੋ ਦਾ ਸਾਕ ਕਰਨ ਦੀਅਾਂ ਤਿਅਾਰੀਅਾਂ ਨੇ। ਬਲਦੇਵ ੳੁੱਖੜਿਅਾ ਪਿਅਾ ਸੀ। ਤਾਰੋ ਨੇ ਸਹੇਲੀ ਹੱਥ ਸੁਨੇਹਾ ਭੇਜਿਅਾ ਕਿ ਬਲਦੇਵ ੳੁਹਨੂੰ ਕਿਤੇ ਲੈ ਜਾਵੇ…ਹੋਰ ਕੋੲੀ ਚਾਰਾ ਨੀ।

ਦੋ ਚਾਰ ਦਿਨ ਬਲਦੇਵ ਬਿੜਕਾਂ ਲੈਦਾ ਰਿਹਾ। ੲਿੱਕ ਦਿਨ ਮੂੰਹ ਨ੍ਹੇਰੇ ਜਿਹੇ ਡੱਬ ਚ ਪਸਤੌਲ ਦੇ ਕੇ ਘਰੋ ਨਿਕਲਣ ਲੱਗਿਅਾ ਤਾਂ ਦਲਾਨ ਅਾਲੇ ਦਰਾਂ ਚ ਪਠਾਣੀ ਲੲੀ ਨਾਜਰ ਸਿੰਹੁ ਖੜਾ ਸੀ। “ਬਾਪੂ” ਬਲਦੇਵ ਦੇ ਮੂਹੋ ਅੈਨਾ ੲੀ ਨਿਕਲਿਅਾ। “ਬਲਦੇਵ ਸਿਅਾਂ ਜਿੱਥੇ ਵੀ ਚੱਲਿਅੈਂ ਬਾਦ ਚੇ ਜਾੲੀਂ। ਪਹਿਲਾ ਗੱਲ ਸੁਣਲੈ। ੳੁਲਾਭਾਂ ਅਾੲਿਅੈ ਤੇਰਾ ਤੇ ੳੁਸ ਕੁੜੀ ਦੇ ਕਾਰਨਾਮਿਅਾਂ ਦਾ। ਮੈ ਤੇਰਾ ਪਿੳੁ ੲੀ ਨੀ ਸਰਦਾਰ ਨਾਜਰ ਸਿੰਘ ਵੀ ਅਾਂ। ਕੰਮੀ ਹੋਣ ਜਾਂ ਸ਼ਾਹ। ਗਰੀਬ ਹੋਵੇ ਜਾਂ ਅਮੀਰ। ਮੇਰੇ ਪਿੰਡ ਦੀ ਕਿਸੇ ਵੀ ਪੱਗ ਤੇ ਲੱਗਿਅਾ ਦਾਗ ਮੇਰੇ ਸਿਰ ਦੀ ਪੱਗ ਦਾ ਦਾਗ ਅੈ। ਤੇਰੇ ਕੋਲ ਅਾਖਰੀ ਮੌਕਾ ੲੇ। ਸਮਝਾਦੇ ੳੁਹਨੂੰ ਵੀ। ਨਹੀ ਤਾ ਥੋਡੇ ੲੀ ਨੀ ਥੋਨੂੰ ਜੰਮਣ ਅਾਲਿਅਾਂ ਦੇ ਸਿਵੇ ਵੀ ਮੱਚਣਗੇ” ਪਲਾਂ ਚ ਤਬਾਹੀ ਦਾ ਸੀਨ ਬਲਦੇਵ ਦੀਅਾਂ ਅੱਖਾਂ ਮੂਹਰੇ ਘੁੰਮ ਗਿਅਾ..ਪਿੱਛੇ ਮੁੜਨ ਤੋ ਬਿਨਾ ਕੋੲੀ ਚਾਰਾ ਨੲੀ ਸੀ।

ਤਾਰੋ ਦਾ ਰਿਸ਼ਤਾ ਪੱਕਾ ਹੋ ਗਿਅਾ ਸੀ। ਵਿਅਾਹ ਦੀ ਚਿੱਠੀ ਭੇਜੀ ਜਾ ਚੁੱਕੀ ਸੀ। ਤਾਰੋ ਦੀ ਸਹੇਲੀ ਬਲਦੇਵ ਨੂੰ ਦੱਸ ਗੲੀ ਕਿ ਕਿਮੇ ਵੀ ਤਾਰੋ ਕੱਲ ਨੂੰ ਟਾਹਲੀ ਅਾਲੇ ਮਿਲਣ ਲੲੀ ਅਾੳੂ। ਮੱਕੀ ਅਾਲੇ ਖੇਤ ਦੇ ਖਾਲ਼ ਦੀ ਵੱਟ ਤੇ ਖੜੀ ਟਾਹਲੀ ਨਾਲ ਢੋਅ ਲਾੲੀ ਬੈਠਾ ਬਲਦੇਵ ਤਾਰੋ ਨੂੰ ੳੁਡੀਕ ਰਿਹਾ ਸੀ…ਤਾਰੋ ਅਾੲੀ ਤਾ ਬਲਦੇਵ ਅੱਖ ਨਾ ਮਿਲਾ ਸਕਿਅਾ।

ਬੱਸ ਸਰਦਾਰਾ? ਅਾਹੀ ਵਾਅਦੇ ਸੀ ਤੇਰੇ..ਤਾਰੋ ਨੇ ਤਾਅਨਾ ਮਾਰਿਅਾ। ਜੇ ਮੇਰੀ ਜਗਾਹ ਤੂੰ ਹੁੰਦੀ ਸ਼ਾੲਿਦ ਮਿਲਣ ਵੀ ਨਾ ਅਾੳੁਦੀ। ਗੱਲ ਤੈਨੂੰ ਲੈ ਕੇ ਜਾਣ ਦੀ ਨੲੀ ਸੀ ਤਾਰੋ ੳੁਸ ਤੋ ਬਾਅਦ ਦੇ ਨਤੀਜਿਅਾਂ ਦੀ ਸੀ। ਬਲਦੇਵ ਅੈਨਾ ੲੀ ਬੋਲ ਸਕਿਅਾ। ਤਾਰੋ ਗਿਲੇ ਸ਼ਿਕਵੇ ਕਰਦੀ ਰਹੀ ਤੇ ਬਲਦੇਵ ਸਿਰਫ ਹੁੰਗਾਰਾ ਭਰਦਾ ਰਿਹਾ। ਜਾਣ ਵਾਸਤੇ ੳੁਠ ਕੇ ਖੜੀ ਹੋੲੀ ਤਾ ਅਾਵਾਜ ਸੁਣ ਕੇ ਰੁਕ ਗੲੀ। ਅਾਵਾਜ ਦੇਬੂ ਨਾੲੀ ਦੀ ਸੀ ਜਿਹੜਾ ਸੜਕ ਤੇ ਗਾੳੁਦਾ ਜਾ ਰਿਹਾ ਸੀ..”ਰੋ ਰੋ ਕੇ ਵਿਛੜਾਂਗੇ ਅਾਪਾ ਹਸ ਹਸ ਸੋਹਣਿਅਾ ਸੀ ਲਾੲੀਅਾਂ”

“ਸਾਲਾ ਨਾੲੀ ਚਾਮਲਿਅਾ ਜਾਦੈ” ਬਲਦੇਵ ਨੇ ਸਹਿਜ ਸੁਭਾਅ ਕਹਿ ਦਿੱਤਾ “ਚਾਮਲਿਅਾ ਨੀ ਸਰਦਾਰਾ, ਕੀ ਪਤਾ ਕਿਸੇ ਤਾਰੋ ਦੇ ਵਿਅਾਹ ਦੀ ਚਿੱਠੀ ਲੲੀ ਜਾਂਦਾ ਹੋਵੇ” ਤਾਅਨਾ ਮਾਰ ਕੇ ਤਾਰੋ ਚਲੀ ਗੲੀ ਸੀ। ਫਿਰ ਤਾਰੋ ਦੀ ਜੰਨ ਅਾੲੀ, ਮੜਕ ਨਾਲ ਤੁਰਦਾ ਵਿਅਾਂਦੜ, ਮੂਹਰੇ ਹਰੀਅਾਂ ਲਾਲ ਪੱਗਾਂ ਅਾਲੇ ਬਾਜਿਅਾਂ ਅਾਲੇ..ਨਚਾਰ ਬਣੇ ਹੋੲੇ ਮੁੰਡੇ ਬਾਜੇ ਦੀਅਾਂ ਸੁਰਾ ਤੇ ਠੁਮਕੇ ਮਾਰ ਰਹੇ ਸੀ। ਕੲੀ ਕੱਦ ਕਾਠ ਅਾਲੇ ਜਾਨੀ ਮੁੰਡੇ ਵਿਅਾਂਦੜ ਤੋ ਦੋ ਦਾ ਨੋਟ ਵਾਰ ਕੇ ੳੁਗਲਾਂ ਚ ਲੈ ਕੇ ਹੱਥ ੳੁਪਰ ਕਰ ਲੈਦੇ।

ਜਦ ਨਚਾਰ ਛਾਲ ਮਾਰ ਕੇ ਖੋਹਣ ਲਗਦਾ ਹੱਥ ਹੋਰ ੳੂਚਾ ਚੱਕ ਲੈਦੇ। ਡੱਬੀਅਾਂ ਅਾਲੇ ਚਾਦਰੇ ਤੇ ੲਿੱਕ ਪੈਰ ਜੋੜੀਦਾਰ ਦੇ ਪੈਰ ਨਾਲ ਜੋੜ ਕੇ ਭੰਗੜਾ ਪਾੳੁਦੇ ਮੁੰਡਿਅਾ ਦੀ ਬਰਾਤ ਨੂੰ ਲੋਕ ਖੜੇ ਦੇਖ ਰਹੇ ਸੀ। ਢੋਲ ਦੀ ਅਾਵਾਜ ਖੂਹ ਤੇ ਬੈਠੇ ਬਲਦੇਵ ਦੇ ਕੰਨੀ ਪੈ ਰਹੀ ਸੀ। ਹਰੇਕ ਡਗਾ ੳੁਹਦੀ ਹਿੱਕ ਤੇ ਵੱਜ ਰਿਹਾ ਸੀ।

ਰਸਮਾਂ ਹੋੲੀਅਾਂ, ਵਿਦਾੲੀ ਹੋੲੀ। ਡੋਲੀ ਤੁਰ ਰਹੀ ਸੀ। ਤਾਰੋ ਸਾਰਿਅਾ ਦੇ ਗਲ ਮਿਲ ਕੇ ਰੋਦੀ ਡੋਲੀ ਬਹਿ ਗੲੀ,ਅੈਧਰ ਬਲਦੇਵ ਨੇ ਘਰ ਦੀ ਕੱਢੀ ਦੀ ਬੋਤਲ ਮੂੰਹ ਨੂੰ ਲਾੲੀ ਤੇ ੲਿੱਕੋ ਸਾਹੇ ਕੲੀ ਘੁੱਟਾਂ ਭਰ ਗਿਅਾ। ਫਿਰ ਡੱਬ ਚੋ ਪਸਤੌਲ ਕੱਢ ਕੇ ਫਾੲਿਰ ਕਰਨ ਲੱਗ ਪਿਅਾ…ਖੂਹ ਦੀ ਮੌਣ ਤੇ ਬੈਠਾ ਕਲੋਲਾਂ ਕਰਦਾ ਕਬੂਤਰਾਂ ਦਾ ਜੋੜਾ ਡਰ ਕੇ ਅੱਡ ਅੱਡ ਪਾਸੇ ਨੂੰ ੳੁਡ ਗਿਅਾ।

ਬਲਦੇਵ ਦੀ ਸੋਚਾਂ ਦੀ ਲੜੀ ਟੁੱਟੀ। ਜਦ ੳੁਹਦੇ ਪੋਤੇ ਨੇ ੳੁਹਨੂੰ ਜੱਫੀ ਪਾੲੀ “ਓਹ ਬੱਲੇ ਬੀ ਜੁਅਾਨ ਦੇ, ਅਾ ਗਿਅਾ ਮੇਰਾ ਬੱਬਰ ਸ਼ੇਰ, ਕੀਹਦੇ ਨਾਲ ਅਾੲਿਅਾ ਬੀ ਗੱਭਰੂ” ਬਲਦੇਵ ਬੋਲਿਅਾ। “ਚਾਚੂ ਨਾਲ, ਚਲੋ ਹੁਣ ਘੁੰਮੀਅਾਂ ਕਰਕੇ ਅਾੲੀੲੇ” ਪੋਤੇ ਨੇ ਬਲਦੇਵ ਨੂੰ ਹੱਥ ਫੜਕੇ ਖਿੱਚਿਅਾ।

ਬਲਦੇਵ ਪੋਤੇ ਨੂੰ ਮੋਢਿਅਾ ਤੇ ਬਿਠਾ ਕੇ ਸੂੲੇ ਦੀ ਪਾਂਧੀ ਵੱਲ ਨੂੰ ਹੋ ਲਿਅਾ। ਸੂੲੇ ਕੋਲ ਤੁਰੇ ਜਾਂਦਿਅਾ ਪੋਤਾ ਬੋਲਿਅਾ। “ਦਾਦੂ ਅਾਹ ਟਰੀਜ਼ ਹੇਠਾਂ ਤੋ ਦੂਰ ਨੇ ੳੁਪਰੋ ਨੇੜੇ ਨੇ ਹੈਨਾ”

ਬਲਦੇਵ ਨੇ ਪੋਤੇ ਨੂੰ ਮੋਢਿਅਾ ਤੋ ਲਾਹ ਕੇ ਗੋਦੀ ਚ ਕਰ ਲਿਅਾ ਤੇ ਮੂੰਹ ਚੁੰਮ ਕੇ ਬੋਲਿਅਾ। “ਹੇਠਾਂ ਦੁਨੀਅਾਂ ਦਾ ਕਨੂੰਨ ਅੈ ਪੁੱਤ…ਅੱਡੋ ਅੱਡ ਕਰਕੇ ਖੁਸ਼ ਅੈ। ਪਰ ੳੁੱਪਰ ਗਿਅਾਂ ਦੇ ਮੇਲੇ ਕੁਦਰਤ ਕਰਾ ਦਿੰਦੀ ਅੈ” “ਚੱਲ ਤੈਨੂੰ ਪਿੰਡ ਦੀਅਾਂ ਗਲੀਅਾਂ ਚ ਘੁੰਮੀਅਾਂ ਕਰਾੳੁਨਾ”

ਪੁਲ ਤੋ ਮੇੜ ਕੇ ਪਿੰਡ ਅਾਲੇ ਪਹੇ ਦੇ ਰਾਹ ਪਿਅਾ ਬਲਦੇਵ ਕਿਸੇ ਦੀਅਾ ਪੈੜਾ ਦੇ ਨਿਸ਼ਾਨਾ ਚ ਪੈਰ ਧਰਦਾ ਜਾ ਰਿਹਾ ਸੀ। ਤੋਰ ਵਿੱਚ ਜਵਾਨੀ ਵੇਲੇ ਦੀ ਰਵਾਨਗੀ ਸੀ ਤੇ ਜੁੱਤੀ ਦੀ ਜਰਕ ਹੋਰ ਵੀ ਜਿਅਾਦਾ।

(ਸੁਰਿੰਦਰ ਮਾਂਗਟ ਦਾੳੂਮਾਜਰਾ)

LEAVE A REPLY