ਰਾਮ ਰਹੀਂਮ ਦੀ ਗਿਰਫਤਾਰੀ ਤੋਂ ਪਹਿਲਾਂ ਡੇਰੇ ਚੋਂ ਲਖਨਊ ਭੇਜੀਆਂ ਗਈਆਂ 14 ਲਾਸ਼ਾਂ ਕਿਸਦੀਆਂ ਸਨ?

ਬਲਾਤਕਾਰ ਮਾਮਲੇ ‘ਚ ਸਜ਼ਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਦੇ ਡੇਰੇ ਦੀ ਕਹਾਣੀਆਂ ਦੇ ਤਾਰ ਹੁਣ ਲਖਨਊ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ। ਸੁਨਣ ਵਿੱਚ ਆ ਰਿਹਾ ਹੈ ਕਿ ਸਿਰਸਾ ਸਥਿੱਤ ਗੁਰਮੀਤ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਤੋਂ 14 ਲਾਸ਼ਾਂ ਲਖਨਊ ਦੇ ਇੱਕ ਮੈਡੀਕਲ ਕਾਲਜ ਨੂੰ ਭੇਜੀਆਂ ਗਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਵੱਡਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਉੱਤਰ ਪ੍ਰਦੇਸ਼ ਸਰਕਾਰ ਦੇ ਸਿਹਤ ਮੰਤਰਾਲੇ ਦੀ ਇੱਕ ਕਮੇਟੀ ਨੇ ਲਖਨਊ ਦੇ ਜੀਸੀਆਰਜੀ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ।

ਰਿਪੋਰਟ ਮੁਤਾਬਕ, ਜਨਵਰੀ 2017 ਤੋਂ ਅਗਸਤ 2017 ਦੌਰਾਨ ਇਹ 14 ਲਾਸ਼ਾਂ ਡੇਰਾ ਸੱਚਾ ਸੌਦਾ ਸਿਰਸਾ ਤੋਂ ਭੇਜੀਆਂ ਗਈਆਂ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਲਾਸ਼ਾਂ ਦਾ ਨਾ ਤਾਂ ਕੋਈ ਮੌਤ ਦਾ ਸਰਟੀਫਿਕੇਟ ਹੈ ਅਤੇ ਨਾ ਹੀ ਇੱਕ ਸੂਬੇ ਤੋਂ ਦੂਜੇ ਸੂਬੇ ਲੈ ਜਾਣ ਦਾ ਸਰਕਾਰੀ ਆਗਿਆ ਨੂੰ ਦਰਸ਼ਾਉਂਦਾ ਕੋਈ ਹੋਰ ਦਸਤਾਵੇਜ਼। ਇਸ ਖੁਲਾਸੇ ਤੋਂ ਬਾਅਦ ਮੈਡੀਕਲ ਸਿੱਖਿਆ ਵਿਭਾਗ ਦੇ ਅਧਿਕਾਰੀ ਹੈਰਾਨ ਹਨ।

ਦੱਸਣਯੋਗ ਹੈ ਕਿ ਇਸਤੋਂ ਪਹਿਲਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਡੇਰਾ ਸੱਚਾ ਸੌਦਾ ‘ਚ ਤਲਾਸ਼ੀ ਮੁਹਿੰਮ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤਹਿਤ ਪੁਲਿਸ ਹੁਣ ਡੇਰੇ ਦੇ ਚੱਪੇ-ਚੱਪੇ ਦੀ ਛਾਣਬੀਣ ਕਰ ਰਹੀ ਹੈ। ਦੱਸ ਦਈਏ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਵੱਲੋਂ ਡੇਰੇ ‘ਚ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੀ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ।

ਉੱਤਰ ਪ੍ਰਦੇਸ਼ ਦੇ ਲਖਨਊ ‘ਚ ਪੈਂਦੇ ਇੱਕ ਮੈਡੀਕਲ ਕਾਲਜ ਦੇ ਨਾਲ ਜੁੜਦੇ ਡੇਰਾ ਸੱਚਾ ਸੌਦਾ ਦੇ ਰਿਸ਼ਤਿਆਂ ਨੇ ਹੁਣ ਹਰਿਆਣਾ ਸਰਕਾਰ ਦੀਆਂ ਮੁਸ਼ਕਿਲਾਂ ਹੋਰ ਵੀ ਵਧਾ ਦਿੱਤੀਆਂ ਹਨ। ਇਸ ਖੁਲਾਸੇ ਦਾ ਸਭ ਤੋਂ ਵੱਡਾ ਅਸਰ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ਼ ਦੀ ਕੁਰਸੀ ‘ਤੇ ਵੀ ਪੈ ਸਕਦਾ ਹੈ ਕਿਉਂਕਿ ਬਿਨਾਂ ਸਿਹਤ ਮੰਤਰੀ ਅਤੇ ਸਿਹਤ ਮੰਤਰਾਲੇ ਦੀ ਆਗਿਆ ਦੇ ਬਿਨਾ ਡੇਰੇ ਨੇ 14 ਲਾਸ਼ਾਂ ਦੂਜੇ ਸੂਬੇ ‘ਚ ਕਿਵੇਂ ਭੇਜੀਆ। ਹੁਣ ਇਸ ਗੱਲ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਖੁਦ ਨੂੰ ਮੈਸੇਂਜ਼ਰ ਓਫ ਗੌਡ ਕਹਿਣ ਵਾਲੇ ਰਾਮ ਰਹੀਮ ਦੇ ਜੇਲ ਜਾਂਦੇ ਸਾਰ ਹੀ ਡੇਰੇ ਦੀਆਂ ਕਾਲੀਆਂ ਕਰਤੂਤਾਂ ਬਾਹਰ ਆਉਣ ਲੱਗ ਗਈਆਂ ਨੇ। ਪਤਾ ਤਾਂ ਸ਼ਾਇਦ ਪਹਿਲਾਂ ਵੀ ਬਹੁਤ ਲੋਕਾਂ ਨੂੰ ਸੀ ਪਰ ਕੋਈ ਡਰਦਾ ਮੂੰਹ ਨਹੀਂ ਸੀ ਖੋਲਦਾ ਤੇ ਜੋ ੇਡੇਰੇ ਤੋ ਓਲਟ ਬੋਲਦਾ ਸੀ ਉਸਨੂੰ ਗੁਰਮੀਤ ਰਾਮ ਰਹੀਂਮ ਦੇ ਗੁੰਡੇ ਮਾਰ ਦਿੰਦੇ ਸਨ।

LEAVE A REPLY