ਜੱਗਾ ਲੋਲਾ ਜਿਹਾ – ਇੱਕ ਸਾਊ ਜਿਹੇ ਮੁੰਡੇ ਦੀ ਕਹਾਣੀ

ਜੱਗਾ ਬਹੁਤ ਹੀ ਸ਼ਰੀਫ ਮੁੰਡਾ ਮਾਂ ਬਾਪ ਦਾ ਕਹਿਣੇਕਾਰ ਮੁੰਡਾ ਸੀ ੳੁਹ +2 ਦੇ ਪੇਪਰ ਪਾ ਕੇ ਨਵਾਂ ਨਵਾਂ ਕੌਲਜ ਜਾਣ ਲੱਗਾ। ਕੌਲਜ ਵਿੱਚ ਬਹੁਤ ਨਵੇਂ ਮੁੰਡਿਅਾਂ ਨਾਲ ਜਾਣ ਪਛਾਣ ਹੋੲੀ ਹੋਲੀ ਹੋਲੀ ਕਲਾਸ ਦੇ ਮੁੰਡਿਅਾਂ ਨਾਲ ਯਾਰੀ ਦੋਸਤੀ ਗੂੜ੍ਹੀ ਹੋ ਗੲੀ ਹਰੇਕ ਦਾ ਭੇਤ ਪਤਾ ਲਗਣ ਲਗ ਪਿਅਾ ਕਿ ਕੌਣ ਕਿਹੋ ਜਿਹਾ ਸੀ।

ਜੱਗਾ ਬਹੁਤ ਦੲਿਅਾਲੂ ਮੋਮ ਦਿਲ ੲਿਨਸਾਨ ਕਿਸੇ ਦਾ ਦੁਖ ਦੇਖ ਨਹੀ ਸਕਦਾ ਸੀ। ਪਰ ੳੁਸਦੀ ਕਲਾਸ ਦੇ ਕੁੱਝ ਮੁੰਡੇ ੳੁਸ ਨੂੰ ‘ਲੋਲਾ’ ਕਹਿ ਕੇ ੳੁਸਦਾ ਮਜ਼ਾਕ ਵੀ ੳੁਡਾੳੁਦੇਂ ਸੀ ਕਿੳੁ ਕਿ ੳੁਹ ਕਿਸੇ ਕੁੜੀ ਨੂੰ ਗਲਤ ਨਿਗਾਹ ਨਾਲ ਵੇਖਣਾ ਚੰਗਾ ਨਹੀ ਸਮਝਦਾ ਸੀ ਜਦੋ ਕੋੲੀ ਕੁੜੀ ੳੁਸਦੇ ਨੇੜਿਓਂ ਲੰਘਣੀ ਤਾਂ ੳੁਸ ਨੇ ਨੀਵੀਂ ਪਾ ਲੈਣੀ।

ਜੱਗੇ ਦਾ ਵੱਡੀ ਭੈਣ ਜੀਤੀ ਨਾਲ ਬਹੁਤ ਪਿਅਾਰ ਸੀ। ਜੱਗੇ ਨੂੰ ਜਦੋਂ ੳੁਸਦੀ ਕਲਾਸ ਦੇ ਮੁੰਡੇ ੳੁਸਨੂੰ ਕਹਿੰਦੇ ਦੁਨੀਅਾ ਤੇ ੲਿਹੋ ਜਿਹੇ ਲੋਲੇ ਵੀ ਅਾ ਜਿਹਾਂ ਨੇ ਹਾਲੇ ਤਕ ਕਿਸੇ ਕੁੜੀ ਨੂੰ ਸਹੇਲੀ ਬਣਾ ਕੇ ੳੁਸ ਨੂੰ ਟੱਚ ਕਰਕੇ ਵੀ ਨਹੀ ਦੇਖਿਅਾ। ਜੱਗੇ ਨੂੰ ਕਦੀ ਲੋਲਾ ਤੇ ਕਦੀ ਬਾਬਾ, ਸਾਧ ਜੀ ਕਹਿ ਕੇ ੳੁਸਦਾ ਬਹੁਤ ਮਜ਼ਾਕ ੳੁਡਾੳੁਦੇਂ ਸ਼ਰਾਰਤੀ ਮੁੰਡੇ।

ਜਦੋਂ ੲਿਹੋ ਜਿਹੀਅਾਂ ਗੱਲਾਂ ਦੇ ਤਾਨੇ ਮਾਰਦੇ ਤਾਂ ਜੱਗਾ ਅੰਦਰੋਂ ਅੰਦਰ ਦੁਖੀ ਹੋ ਜਾਂਦਾ ਕਿੳੁਂ ਕਿ ੳੁਹ ਚਾਹੁੰਦਾ ਸੀ ਕਿ ਮੈਂ ਅਾਪਣੀ ਜ਼ਿੰਦਗੀ ਚ ਪੜ ਲਿਖ ਕੇ ਮਾਂ ਬਾਪ ਲੲੀ ਕੁੱਝ ਕਰਨਾ ਚਾਹੁੰਦਾ ਨ ਕਿ ਮਾਂ ਬਾਪ ਦਾ ਨਾਮ ਮਿੱਟੀ ਚ ਮਿਲਾੳੁਣਾ। ਸ਼ਰਾਰਤੀਅਾਂ ਨੇ ਸ਼ਰਤ ਰੱਖ ਲੲੀ ਕਿ ਜੇਹੜਾ ਜੱਗੇ ਨਾਲ ਕੋੲੀ ਕੁੜੀ ਸੈੱਟ ਕਰਾੳੂ ੳੁਹਨੂੰ ਅਸੀ ਸਾਰੇ ਜਾਣੇ ਰਲ ਕੇ ਪਾਰਟੀ ਦੇਵਾਂਗੇਂ।

ਸ਼ਰਾਰਤੀਅਾਂ ਨੇ ਅਾਪਣੇ ਤੇਵਰ ਬਦਲ ਕੇ ੳੁਸ ਨਾਲ ਬਹੁਤ ਪਿਅਾਰ ਭਰੀਅਾਂ ਗਲਾਂ ਕਰਨੀ ਹੁਣ ੳੁਹਨਾਂ ਨੇ ਜੱਗੇ ਨੂੰ ਲੋਲਾ ਬਾਬਾ ਸਾਧ ਕਹਿਣਾ ਛੱਡ ਦਿੱਤਾ। ਜੱਗਾ ਵੀ ਹੈਰਾਨ ਹੋ ਗਿਅਾ ਕਿ ੲਿਹ ਹੁਣ ਮੇਰਾ ਮਜ਼ਾਕ ਨਹੀ ੳੁਡਾੳੁਦੇਂ। ਜੱਗੇ ਦੀ ੳੁਹਨਾਂ ਸ਼ਰਾਰਤੀਅਾਂ ਨਾਲ ਯਾਰੀ ਹੋਰ ਗੂੜ੍ਹੀ ਹੋ ਗੲੀ।

ਬੇਚਾਰੇ ਜੱਗੇ ਨੂੰ ਕੀ ਪਤਾ ਕੀ ੳੁਹਦੀ ਪਿੱਠ ਪਿੱਛੇ ਕਿਹੜੀ ਕਾਲੀ ਦਾਲ ਬਣ ਰਹੀ ਹੈ। ਓਹਨਾ ਸ਼ਰਾਰਤੀਅਾਂ ਨੇ ੳੁਸ ਦੇ ਅਾਲੇ ਦੁਅਾਲੇ ਪਿਅਾਰ ਭਰੀਅਾਂ ਗੱਲਾਂ ਕਰਨੀਅਾਂ ਜਿਹੜੀਅਾਂ ਜੱਗੇ ਨੂੰ ਬਹੁਤ ਚੰਗੀਅਾ ਲੱਗਣੀਅਾਂ ਅਾਖਿਰ ਜੱਗਾ ੳੁਹਨਾਂ ਦੇ ਜਾਲ ਚ ਫਸਦਾ ਜਾ ਰਿਹਾ ਸੀ। ਹੋਲੀ ਹੋਲੀ ੳੁਹਨਾ ਨੇ ਜੱਗੇ ਦੇ ਅਾਲੇ ਦੁਅਾਲੇ ੲਿਹੋ ਜਿਹਾ ਮਹੋਲ ਬਣਾ ਤਾ ਕਿ ਜੱਗਾ ਦੇ ਮਨ ਚ ਖਿਅਾਲ ੳੁਠਣ ਲੱਗ ਪੲੇ ਕਿ ਮੈੰ ਵੀ ਕਿਸੇ ਕੁੜੀ ਨੂੰ ਸਹੇਲੀ ਬਣਾਂ ਲਵਾਂ।

ਜੱਗਾ ਹੁਣ ਸ਼ਰੀਫੀ ਭੁਲ ਗਿਅਾ ਪੌਰਨ ਫਿਲਮਾਂ ਦਾ ਸ਼ੋਕੀਨ ਹੋ ਗਿਅਾ। ਘਰ ਚ ਅਾ ਕੇ ਲੜਾੲੀ ਰੱਖਦਾ ਮਾਂ ਬਾਪ ਵੱਡੀ ਭੈਣ ਨਾਲ ਖਿਜ਼ ਖਿਜ਼ ਕੇ ਬੋਲਦਾ। ਅਾਖਿਰ ਸ਼ਰਾਰਤੀਅਾਂ ਨੇ ੳੁਸ ਦੇ ਮਨ ਦੇ ਵਿਚਾਰ ਬਦਲ ਦਿਤੇ। ਹੁਣ ਟਾਈਮ ਤੇ ਕਲਾਸ ਚ ਵੜਦਾ ਨਹੀ ਪੜਦਾ ਨਹੀ
ਜੇਹੜੀ ਕੁੜੀ ਚੰਗੀ ਲਗਣੀ ੳੁਹਦੇ ਪਿੱਛੇ ਤੁਰ ਪੈਂਦਾ ਪਰ ਗਲ ਨਹੀ ਬਣਦੀ।

ਸ਼ਰਾਰਤੀਅਾਂ ਵਿੱਚੋਂ ੲਿੱਕ ਸ਼ਰਾਰਤੀ ਨੇ ਜੱਗੇ ਨੂੰ ਕਿਹਾ ਅਾਜਾ ਤੈਨੂੰ ਮਜ਼ਾ ਦਿਵਾ ਕੇ ਲਿੳੁਦੇਂ ਅਾ ਅੈਨੀ ਗਲ ਸੁਣ ਕੇ ਜੱਗਾ ਤੇ ੳੁਸਦੇ ਸ਼ਰਾਰਤੀ ਮਿਤਰ ਕਲਾਸ ਛੱਡ ਕੇ ਚਲੇ ਗੲੇ। ੳੁਹ ਜੱਗੇ ਨੂੰ ਕੌਲੇਜ ਦੇ ਪਿੱਛੇ ਵਾਲੇ ੲਿਕ ਕੈਫੈ ਚ ਲੈ ਗਿਅਾ ਓਥੇ ੳੁਸ ਨੇ ਜੱਗੇ ਦੀ ਮੁਲਾਕਾਤ ੲਿੱਕ ਕੁੜੀ ਨਾਲ ਕਰਵਾੲੀ ਓਹ ਕੁੜੀ ਜੱਗੀ ਕੈਫੈ ਅੰਦਰ ਜਿਥੇ ਕੰਪਿਊਟਰ ਪੲੇ ਸੀ ੳੁਸ ਕਮਰੇ ਚ ਲੈ ਗੲੀ ੳੁਸ ਕਮਰੇ ਹਨੇਰਾ ਬਹੁਤ ਸੀ ੳੁਸ ਕੁੜੀ ਨੇ ਕਮਰੇ ਦੀ ਲਾਈਟ ਜਗਾੲੀ ਅਤੇ ਦਰਵਾਜਾ ਅੰਦਰੋਂ ਬੰਦ ਕਰ ਦਿੱਤਾ।

ਕੁੜੀ ਨੇ ਅਾਪਣਾ ਮੋਬਾਈਲ ਟੇਬਲ ੳੁਤੇ ਰੱਖਿਅਾ ਅਤੇ ੳੁਸ ਨੇ ਕਪੜੇ ੳੁਤਾਰਨੇ ਸ਼ੁਰੂ ਕਰ ਦਿੱਤੇ। ੳੁਸ ਵੇਲੇ ੲੀ ਕੁੜੀ ਦੇ Mobile ਤੇ ੲਿਕ ਛੋਟੀ ਜਿਹੀ ਰਿੰਗ ਵੱਜੀ। ਜੱਗਾ ੳੁਸ ਦਾ ਮੋਬਾੲਿਲ ਦੇਖਣ ਲੱਗ ਪਿਅਾ ਕੁੜੀ ਨੇ ੳੁਸ ਤੋਂ ਮੋਬਾਈਲ ਖੋਹਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜੱਗੇ ਨੇ Mobile ਦੇ ਵਿੱਚ ਮੈਸੇਜ ਪੜ ਲਿਆ।

“ਦੀਦੀ ਅੱਜ ਸ਼ਾਮ ਨੂੰ ਮੰਮੀ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੈ ਅੱਜ ਜਲਦੀ ਅਾ ਜਾੲਿਓ ਬਾਕੀ ਥੋੜੇ ਬਹੁਤੇ ਪੈਸਿਅਾਂ ਦਾ ੲਿੰਤਜ਼ਾਮ ਮੈੰ ਕਰ ਲਿਅਾ ਹੈ ਥੋੜੇ ਪੈਸੇ ਤੁਸੀ ਕਿਸੇ ਤੋਂ ੳੁਧਾਰ ਲੈ ਅਾੲਿਓ” ੲਿੰਨੀ ਗੱਲ ਪੜ ਕੇ ਜੱਗੇ ਦੇ ਹੱਥੋਂ ਮੋਬਾਈਲ ਡਿੱਗ ਪਿਅਾ। ਜੱਗਾ ਮੋਬਾਈਲ ਚੁਕਣ ਲੲੀ ਝੁਕਿਅਾ ਅੱਖਾਂ ਅੱਥਰੂਅਾਂ ਨਾਲ ਭਰ ਅਾੲੀਅਾਂ ਮੋਬਾਈਲ ਨੂੰ ਟੇਬਲ ੳੁਤੇ ਰੱਖ ਕੇ ੳੁਸ ਨੇ ਕੰਬਦੀ ਹੋੲੀ ਅਵਾਜ਼ ਚ ਕੁੜੀ ਨੂੰ ਅਾਖਿਅਾ ਤੁਸੀ ਅਾਪਣੇ ਕੱਪੜੇ ਨਾ ੳੁਤਾਰੋ।

ਜੱਗੇ ਨੇ ਅਾਪਣੀ ਜ਼ੇਬ ਵਿੱਚੋਂ ਪਰਸ ਕੱਢ ਕੇ ਸਾਰੇ ਪੈਸੇ ਟੇਬਲ ੳੁਤੇ ਰੱਖ ਕੇ ਕਮਰੇ ਚੋਂ ਬਾਹਰ ਅਾ ਗਿਅਾ। ਸ਼ਰਾਰਤੀ ਮੁੰਡੇ ਨੇ ਕਿਹਾ ਕਿਦਾਂ ਅਾੲਿਅਾ ਮਜ਼ਾ ਜੱਗੇ ਦੀਅਾਂ ਅੱਖਾਂ ਚੋ ਅੱਥਰੂ ਡਿੱਗ ਪੲੇ ਅਤੇ ੳੁਚੀ ੳੁਚੀ ਹੱਸਣ ਲੱਗ ਪਿਅਾ ਕਹਿਦਾਂ ਯਾਰ ਤੂੰ ਨ ਹੁੰਦਾ ਤਾਂ ਜੋ ਅਾਨੰਦ ਅੱਜ ਅਾੲਿਅਾ ਓ ਸ਼ਾਹਿਦ ਕਦੀ ਨਹੀ ਅਾੳੁਣਾ ਸੀ।

ਹੁਣ ਦੋਵੇਂ ਜਾਣੇ ਕੈਫੈ ਵਿੱਚੋਂ ਬਾਹਰ ਅਾ ਗੲੇ ਜੱਗੇ ਨੇ ੳੁਸ ਮੁੰਡੇ ਨੂੰ ਕਿਹਾ ਯਾਰ ਤੇਰਾ ਬਹੁਤ ਬਹੁਤ ਧੰਨਵਾਦ ਤੂੰ ੲਿਸ ਲੋਲੇ ਜਿਹੇ ਬੰਦੇ ਨੂੰ ਦੁਨੀਅਾ ਦਿਖਾੲੀ। ਜੱਗੇ ਨੇ ਕਿਹਾ ਯਾਰ ਤੂੰ ਜਾ ਮੈੰ ਥੋੜਾ ਟਾਈਮ ਬਾਅਦ ਚ ਅਾੳੁਦਾਂ। ੳੁਸ ਮੁੰਡੇ ਨੇ ਪੁਰੀ ਕਲਾਸ ਦੇ ਮੁੰਡਿਅਾ ਚ ਜਾ ਕੇ ਰੌਲਾ ਪਾ ਦਿੱਤਾ। “ਜੱਗਾ ਲੋਲਾ ਨਹੀ ਰਿਹਾ ਹੁਣ ੳੁਹ ਵੀ ਅਾਪਣਾ ਪੱਕਾ ਯਾਰ ਬਣ ਗਿਅਾ, ਜੱਗਾ ਸਿੱਧਾ ਨਹੀ ਰਿਹਾ ਹੁਣ ਓਹ ਵੀ ਅਾਪਣਾ ਯਾਰ ਬਣ ਗਿਅਾ।”

ਮੁੰਡਿਅਾਂ ਵਾਧੇ ਮੁਤਾਬਿਕ ਪਾਰਟੀ ਦਾ ੲਿੰਤਜ਼ਾਮ ਵੀ ਕਰ ਲਿਅਾ ਪਰ ਜੱਗੇ ਨੂੰ ੳੁਡੀਕ ਰਹੇ ਸੀ। ਜੱਗਾ ਸੜਕ ਦੇ ਕਿਨਾਰੇ ਬੈਠਾ ੲਿਹੀ ਸੋਚੀ ਜਾ ਰਿਹਾ ਸੀ ਕਿ ਮੈਂ ਕਿੰਨਾ ਬਦਲ ਗਿਅਾ ਮੇਰੀ ਸੋਚ ਕਿਵੇਂ ਬਦਲ ਗੲੀ ਕਿਥੇ ਗੲੇ ਮੇਰੇ ਅਸੂਲ ਕੀ ਮੂੰਹ ਦਿਖਾੳੂਗਾਂ ਬੇਬੇ ਬਾਪੂ ਨੂੰ ਕਿਦਾਂ ਅੱਖਾਂ ਮਿਲਾੳੂਗਾਂ ਭੈਣ ਨਾਲ ਨਹੀ ਮੇਰੇ ਤੋਂ ਅੱਖਾਂ ਨਹੀਂ ਮਿਲਾੲੀਅਾਂ ਜਾਣੀਅਾਂ ਕਿਸੇ ਨਾਲ ਮੈਂ ੲਿੰਨਾਂ ਗਿਰ ਚੁੱਕਾਂ ਅਾ। ਅੱਖਾਂ ਨੂੰ ਬਾਹਾਂ ਨਾਲ ਪੂੰਝ ਕੇ ਸੜਕ ਨੂੰ ਪਾਰ ਕਰਨ ਲੲੀ ਤੁਰ ਪਿਅਾ।

ਜੱਗਾ ਤੁਰਦਾ ੲਿਹੀ ੲਿਹੀ ਸੋਚੀ ਜਾ ਰਿਹਾ ਸੀ ਕਿ ਜੀਤੀ ਨੂੰ ਬੇਬੇ ਬਾਪੂ ਨੂੰ ਮੇਰੀਅਾਂ ਕਰਤੂਤਾਂ ਦਾ ਪਤਾ ਲੱਗ ਗਿਅਾ ਤਾਂ ੳੁਹ ਕੀ ਸੋਚਣਗੇ ਨਹੀ ਹੁਣ ਤੋਂ ਪੜਨਾ ਸ਼ੁਰੂ ਹੁਣ ਕੋੲੀ ਗਲਤ ਕੰਮ ਨਹੀ ਕਰਨਾ ਅੱਜ ਤੋ ਬਾਅਦ। ੲਿਹ ਗੱਲਾਂ ਅਾਪਣੇ ਮਨ ਕਰਦਾ ਕਰਦਾ ਸੜਕ ਤੇ ਹੋਲੀ ਹੋਲੀ ਤੁਰਿਅਾ ਜਾ ਰਿਹਾ ਅਚਾਨਕ ਬਹੁਤ ਰਫਤਾਰ ਨਾਲ ਹੋਰਨ ਬਜ਼ਾੳੁਦੀ ੲਿਕ ਗੱਡੀ ਜੱਗੇ ਨਾਲ ਟਕਰਾ ਗੲੀ। ਜੱਗਾ ਹੇਠਾਂ ਡਿੱਗ ਗੲਿਅਾ।

ਲੋਕ ੲਿੱਕਠੇ ਹੋ ਗੲੇ Class ਦੇ ਮੁੰਡੇ ਵੀ ਪਤਾ ਲਗਣ ਤੇ ੳੁਸ ਕੋਲ ੲਿੱਕਠੇ ਹੋ ਗੲੇ ਜੱਗੇ ਨੂੰ ਚੁਕ ਕੇ ਅੈਬੂੰਲੈਂਸ ਵਿਚ ਲੈ ਕੇ ਹੋਸਪਿਟਲ ਲਿਜ਼ਾ ਰਹੇ ਸੀ। ਹੋਸਪਿਟਲ 10 ਕਿਲੋਮੀਟਰ ਦੂਰ ਸੀ ੳੁਸਦਾ ਦੋਸਤ ਵੀ ਅੈਬੂੰਲੈਂਸ ਵਿਚ ਸੀ ਜੱਗਾ ਮੂੰਹ ਚ ੲਿਕੋ ੲੀ ਗੱਲ ਕਹਿ ਰਿਹਾ ਸੀ ਬਾਰ ਬਾਰ ‘ਮੈੰ ਲੋਲਾ ੲੀ ਚੰਗਾਂ’ ਮੈਂ ਸਿੱਧਾਂ ੲੀ ਚੰਗਾਂ ਸੀ ਰੱਬਾ। ਹੋਸਪਿਟਲ ਅਾ ਗਿਅਾ ਜੱਗੇ ਨੂੰ ਚੁੱਕ ਕੇ ਜਦੋ ਅੰਦਰ ਲਿਜਾਣ ਲੱਗੇ ਤਾਂ ਜੱਗੇ ਨੇ ਦਮ ਤੋੜ ਦਿੱਤਾ ਅਤੇ ਜੱਗੇ ਗੁਨਾਹਾਂ ਨੇ ਵੀ।

LEAVE A REPLY