ਧੀ ਨੂੰ ਕੁੱਖਾਂ ਵਿੱਚ ਮਾਰਨ ਵਾਲੇ ਇੱਕ ਵਾਰ ਆਹ ਜਰੂਰ ਪੜਨ ਸ਼ੇਅਰ ਜਰੂਰ ਕਰੋ

0
169

ਅੱਜ ਕਰਤਾਰੇ ਨੂੰ ਉਸਦੀ ਧੀ ਨਸੀਬੋ ਦੇ ਕਾਲਜ ਵਾਲਿਅਾਂ ਨੇ ਸੱਦ ਕੇ ਸਨਮਾਨਿਤ ਕੀਤਾ । ਕਿਉਂਕਿ ਕਰਤਾਰੇ ਦੀ ਧੀ ਨੇ ਇੰਜਨੀਰਿੰਗ ਦੀ ਡਿਗਰੀ ਸਾਰੇ ਕਾਲਜਾਂ ਦੀਅਾਂ ਕੁੜੀਅਾਂ ਤੋਂ ਜਿਅਾਦਾ ਨੰਬਰ ਲੈ ਕੇ ਪਾਸ ਕੀਤੀ ਸੀ । ਕਰਤਾਰੇ ਦਾ ਸੀਨਾ ਖੁਸ਼ੀ ਨਾਲ ਪਾਟਣ ਕਿਨਾਰੇ ਸੀ । ਪਿਓ ਧੀ ਘਰ ਅਾਏ ਅਤੇ ਅਾਉਦਿਅਾਂ ਈ ਸਾਰੀਅਾਂ ਗੱਲਾਂ ਮਾਂ ਨੂੰ ਦੱਸਣ ਲੱਗੀ । ਫੇਰ ਬਾਪੂ ਵੱਲ ਮੂੰਹ ਕੀਤਾ ,”ਓ ਬਾਪੂ ਹੁਣ ਦੱਸ ਕੀ ਕਰੀਏ ਫਿਰ ਅੱਗੇ। ਮੈਨੂੰ ਨੌਕਰੀ ਮਿਲਦੀ ਅਾ ਚਾਲੀ ਹਜ਼ਾਰ ਰੁਪਏ ਵਾਲੀ । ਮੈਂ ਤਾਂ ਕਹਿਨੀ ਅਾਂ ਲੱਗ ਜਾਂ ਨਾਲੇ ਵੀਰ ਨੂੰ ਵਾਪਸ ਬੁਲਾ ਲਵਾਂਗੇ ਦੁਬਈ ਚੋਂ। ਕਿੱਥੇ ਕੰਮ ਕਰਦਾ ਵਿਚਾਰਾ ਧੁੱਪਾਂ ਚ, ਨਾਲੇ ਬਾਪੂ ਮੈਂ ਪਹਿਲੀ ਤਨਖਾਹ ਨਾਲ ਤੇਰਾ ਗੋਡਾ ਬਦਲਾ ਕੇ ਲਿਉਣਾ ਏ। ਮੈਨੂੰ ਲੰਗ ਮਾਰਦਾ ਜਮਾਂ ਚੰਗਾ ਨੀ ਲੱਗਦਾ।

ਧੀ ਦੀ ਗੱਲ ਸੁਣ ਬਾਪੂ ਦੇ ਮਨ ਵਿੱਚ ਵੈਰਾਗ ਜਿਹਾ ਅਾਇਆ ਪਰ ਗੱਲ ਹਾਸੇ ਪਾਉਣ ਦੀ ਖਾਤਰ ਕਿਹਣ ਲੱਗਾ ,”ਧੀਏ ਹੁਣ ਮੈਨੂੰ ਗੋਡੇ ਦੀ ਨੀ ,ਹੁਣ ਤਾਂ ਥੋੜੇ ਮੋਢਿਅਾਂ ਦੀ ਲੋੜ ਪਊ।” ਪਰ ਬਾਪੂ ਦਾ ਮਖੌਲ ਧੀ ਲਈ ਜਿਵੇਂ ਵਿਰਾਗ ਦਾ ਤੁਫਾਨ ਲੈ ਅਾਇਆ ਹੋਵੇ । ਦੋ ਕੁ ਮਿੰਟ ਤਾਂ ਚੁੱਪ ਹੀ ਅੱਖਾਂ ਭਰ ਖੜੀ ਰਹੀ ਫੇਰ ਬੋਲੀ, ਬਾਪੂ ਇੰਝ ਦੁਬਾਰਾ ਨਾ ਕਹੀਂ ਕਦੇ।

ਓਧਰ ਮਾਂ ਨੇ ਰਸੋਈ ਚੋਂ ਅਵਾਜ ਮਾਰ ਦਿੱਤੀ ,”ਅਾ ਧੀਏ ਮੇਰੇ ਨਾਲ ਵੀ ਹੱਥ ਵਟਾ ਦੇ, ਪਿਓ ਨਾਲ ਫੇਰ ਲੜ ਲੀਂ। “ਨਸੀਬੋ ਦੀ ਮਾਂ ਨੂੰ ਪਤਾ ਸੀ ਕਿ ਹੁਣ ਨਸੀਬੋ ਅਾਪਣੇ ਬਾਪ ਨਾਲ ਅੈਡੀ ਕੁ ਗੱਲ ਕਹਿਣ ਪਿੱਛੇ ਲੜੂਗੀ । “ਅਾਈ “ਅਾਖ ਨਸੀਬੋ ਰਸੋਈ ਵਿੱਚ ਵੜ ਗਈ ਬਾਅਦ ਵਿੱਚ ਕਰਤਾਰਾ ਸੋਚੀ ਪੈ ਗਿਅਾ।

ਅਸਲ ਵਿੱਚ ਨਸੀਬੋ ਕਰਤਾਰੇ ਦੀ ਸਕੀ ਧੀ ਨਹੀਂ ਸੀ ।ਉਹ ਤਾਂ 18-20 ਸਾਲ ਪਹਿਲਾਂ ਕਰਤਾਰਾ ਕਣਕਾਂ ਦੀ ਰੁੱਤ ਵਿੱਚ ਅਵਾਰਾ ਪਸੂਅਾਂ ਦੇ ਡਰੋਂ ਖੇਤ ਮੂੰਹ ਹਨੇਰੇ ਖੇਤ ਗੇੜਾ ਮਾਰਨ ਗਿਅਾ। ਖੇਤ ਕੋਲ ਉਸ ਨੂੰ ਨਵਜੰਮੇ ਬੱਚੇ ਦੇ ਰੋਣ ਦੀ ਅਵਾਜ ਸੁਣਨ ਲੱਗੀ । ਕਰਤਾਰਾ ਹੈਰਾਨ ਕਿ ਅੈਨੇ ਰੋਹੀ ਬੀਅਾਵਾਨ ਵਿੱਚ ਤੇ ਅੈਨੀ ਠੰਡ ਵਿੱਚ ਬੱਚਾ ਕਿਧਰ ਰੋ ਰਿਹਾ। ਜਿਵੇਂ ਜਿਵੇਂ ਕਰਤਾਰਾ ਅਾਪਣਾ ਸਇਕਲ ਅੱਗੇ ਨੂੰ ਲੈਕੇ ਜਾਵੇ ਬੱਚੇ ਦੀ ਅਾਵਾਜ ਹੋਰ ਨੇੜੇ ਹੁੰਦੀ ਜਾਵੇ । ਕਰਤਾਰਾ ਰੁਕਿਅਾ ਬੱਚਾ ਤਾਂ ਉਸਦੇ ਕਿਤੇ ਲਾਗੇ ਹੀ ਰੋਂਦਾ ਸੀ।

ਬੈਟਰੀ ਮਾਰੀ ਤਾਂ ਕੱਸੀ ਦੇ ਖਾਲ ਵਿੱਚ ਇੱਕ ਕੱਪੜਾ ਵੀ ਹਿਲਦਾ ਨਜ਼ਰ ਅਾਇਆ। ਜਦ ਨੇੜੇ ਗਿਅਾ ਤਾਂ ਪੈਰਾਂ ਹੇਠੋਂ ਜਮੀਨ ਖਿਸਕ ਗਈ।ਛੇਤੀ ਦੇਣੇ ਬੱਚਾ ਚੁੱਕ ਕੇ ਕਾਲਜੇ ਦੇ ਨਾਲ ਲਾਇਆ। ਨਾਲ ਲਗਦਿਅਾ ਈਂ ਬੱਚਾ ਸ਼ਾਂਤ ਹੋ ਗਿਅਾ। ਅਾਸ ਪਾਸ ਕੋਈ ਵੀ ਨਹੀਂ ਸੀ ਬੜੀਅਾਂ ਅਾਵਾਜਾਂ ਮਾਰੀਅਾਂ। “ਓ ਮੇਰਿਅਾ ਰੱਬਾ ਪਤਾ ਨੀ ਕੋਈ ਕੁੱਤਾ ਬਿੱਲਾ ਚੁੱਕ ਲੈ ਅਾਇਆ ਮਸੂਮ ਨੂੰ ? ਪਤਾ ਨੀ ਕੋਈ ਚੰਦਰਾ ਸੁੱਟ ਹੀ ਗਿਅਾ ??” ਇਸ ਤਰਾਂ ਸੋਚਦਾ ਕਰਤਾਰਾ ਸਾਇਕਲ ਓਥੇ ਹੀ ਸੁੱਟ ਕੇ ਪਿੰਡ ਵੱਲ ਨੂੰ ਬੱਚਾ ਲੈ ਦੌੜਿਅਾ।

ਘਰ ਅਾਇਆ ਸਾਰੀ ਗੱਲ ਘਰ ਵਾਲੀ ਨੂੰ ਦੱਸੀ ਮਿੰਟਾਂ ਵਿੱਚ ਸਾਰਾ ਪਿੰਡ ਇਕੱਠਾ ਹੋ ਗਿਅਾ ,,ਕੁੜੀ ਹੋਣ ਕਰਕੇ ਸਭ ਸਮਝ ਗਏ ਕਿ ਕੋਈ ਸੁੱਟ ਕੇ ਹੀ ਗਿਅਾ ਹੋਵੇਗਾ। ਪਰ ਫੇਰ ਵੀ ਅਾਸ ਪਾਸ ਪਿੰਡਾ ਵਿੱਚ ਹੋਕੇ ਦਵਾ ਦਿੱਤੇ। ਕਰਤਾਰੇ ਨੇ ਨਾਮ ਵੀ ਨਸੀਬੋ ਰੱਖ ਦਿੱਤਾ ।ਸਾਰਾ ਪਿੰਡ ਕਹੇ ਕਿ ਕਰਤਾਰਿਅਾ ਤੇਰੇ ਘਰ ਅੰਤਾਂ ਦੀ ਗਰੀਬੀ ਅਾ ਤੂੰ ਬੱਚੀ ਕਿਸੇ ਨੂੰ ਦੇ ਦੇ। ਪਰ ਕਰਤਾਰਾ ਕਹਿੰਦਾ ਜੇ ਇਹਨੇ ਕਿਸੇ ਹੋਰ ਘਰੇ ਜਾਣਾ ਹੁੰਦਾ ਤਾਂ ਮੈਨੂੰ ਨਾ ਥਿਓਂਦੀ, ਇਹ ਮੇਰੀ ਧੀ ਅਾ ਮੇਰੇ ਘਰ ਈ ਰਹੂ।

ਜਦ ਨਸੀਬੋ 6 -7 ਸਾਲ ਦੀ ਹੋਈ ਤਾਂ ਅਾਪਣੇ ਬਾਪੂ ਦਾ ਤੇ ਮਾਂ ਦਾ ਭੋਰਾ ਵਸਾਹ ਨਾ ਕਰਦੀ । ਬਿੰਦ ਅੱਖੋਂ ਓਹਲੇ ਹੋ ਜਾਂਦੇ ਤਾਂ ਨਸੀਬੋ ਦੀ ਜਾਨ ਨਿਕਲਣ ਵਾਲੀ ਹੋ ਜਾਂਦੀ ।ਐਨਾ ਪਿਅਾਰ ਦੇਖ ਕਦੇ ਕਦੇ ਕਰਤਾਰੇ ਦਾ ਮਨ ਭਰ ਅਾਉਦਾ ਤੇ ਅੰਦਰੋ ਅੰਦਰੀ ਸੁੱਟਣ ਵਾਲੇ ਨੂੰ ਕਿੰਨੀਅਾਂ ਈ ਲਾਹਨਤਾਂ ਪਾਉਦਾ । ਇੱਕ ਵਾਰ ਸਾਇਦ ਓਦੋਂ ਨਸੀਬੋ ਦਸਵੀਂ ਚ ਪੜਦੀ ਸੀ ।ਨਸੀਬੋ ਦੀ ਮਾਂ ਨਸੀਬੋ ਦੇ ਸਕੂਲ ਜਾਣ ਤੋਂ ਮਗਰੋਂ ਪੇਕੀ ਚਲੀ ਗਈ ।ਉਸ ਦਿਨ ਸਨੀਵਾਰ ਸੀ ਮਾਂ ਨੇ ਸੋਚਿਅਾ ਕੱਲ ਨੂੰ ਨਸੀਬੋ ਅਾਪੇ ਰੋਟੀ ਟੁੱਕ ਕਰ ਲੂ । ਨਸੀਬੋ ਅਾਈ ਤੇ ਅਾਉਦਿਅਾਂ ਹੀ ਪੁੱਛਿਅਾ ਬਾਪੂ, ਮਾਂ ਨੀ ਦਿਸਦੀ ?

“ਓ ਪੁੱਤ ਨਾਨਕੀਂ ਗਈ ਆ ਤੇਰੇ ਤੇਰਾ ਨਾਨਾ ਢਿੱਲਾ ਸੀ। “ਬਾਪੂ ਨੇ ਜਵਾਬ ਦਿੱਤਾ। “ਫੇਰ ਤਾਂ ਅਾਉਣ ਵਾਲੀ ਈ ਹੋਊ,,ਹਨਾ ਬਾਪੂ ।”ਨਸੀਬੋ ਨੇ ਗੁੱਸੇ ਜਹੇ ਹੋ ਕੇ ਪੁੱਛਿਅਾ। “ਨਹੀਂ ਪੁੱਤ ਓ ਤਾਂ ਕੱਲ ਨੂੰ ਆਊ। “ਬਾਪੂ ਦੀ ਇਹ ਗੱਲ ਸੁਣ ਨਸੀਬੋ ਚ ਫੱਕਾ ਨਾਂ ਰਿਹਾ ।ਬਾਪੂ ਤੋਂ ਚੋਰੀ ਕਿੰਨੇ ਵਾਰ ਰੋਈ । ਇੱਕ ਦੋ ਵਾਰ ਤਾਂ ਬਾਪੂ ਨੇ ਰੋਦੀਂ ਨੂੰ ਦੇਖ ਵੀ ਲਿਅਾ। ਮਸਾਂ ਦੂਜਾ ਦਿਨ ਚੜਿਅਾ ਮਾਂ ਅਾਈ ਨਸੀਬੋ ਮਾਂ ਨਾਲ ਲੜੀ।  ਗਲ ਲੱਗ ਰੋਈ, “ਤੈਨੂੰ ਕਿੰਨੇ ਵਾਰ ਕਿਹਾ ਏ ਬੇੇਬੇ ਮੈਨੂੰ ਛੱਡ ਕੇ ਨਾਂ ਜਾਇਆ ਕਰ।

ਮਾਂ ਨੇ ਪੋਲੀ ਜੀ ਗੱਲ ਤੇ ਮਾਰੀ ,”ਹੁਣ ਤੂੰ ਨਿਅਾਣੀ ਅਾਂ ਕੋਠੇ ਜਿਡੀ ਹੋਈ ਪਈ ਆਂ ਕੱਲ ਨੂੰ ਤੇਰਾ ਵਿਅਾਹ ਵੀ ਕਰਨਾ ਹੈ ਕਮਲੀ ਨਾਂ ਹੋਵੇ। ਪਰ ਕਰਤਾਰੇ ਨੂੰ ਅੰਦਰੋ ਅੰਦਰੀ ਇਸ ਗੱਲ ਦਾ ਯਕੀਨ ਸੀ ਕਿ ਨਸੀਬੋ ਨੂੰ ਜਦ ਉਸਦੀ ਮਾਂ ਨੇ ਸੁੱਟਿਅਾ ਹੋਵੇਗਾ ਤਾਂ ਜਰੂਰ ਉਸਦੀ ਅਾਤਮਾ ਤੇ ਵਿਛੋੜਾ ਡੂੰਗਾ ਜਖਮ ਦੇ ਗਿਅਾ ਤਾਂ ਹੀ ਉਹ ਮਾਂ ਨੂੰ ਅੱਖੋਂ ਓਹਲੇ ਨਹੀਂ ਹੋਣ ਦਿੰਦੀ ਸੀ। ਪਰ ਕਰਤਾਰੇ ਨੇ ਅੱਜ ਤੱਕ ਧੀ ਨੂੰ ਭਿਣਕ ਤੱਕ ਨੀ ਲੱਗਣ ਦਿੱਤੀ ਕਿ ਉਹ ਉਹਨਾ ਦੀ ਅਸਲੀ ਧੀ ਨਹੀਂ। “ਲੈ ਬਾਪੂ ਰੋਟੀ ਖਾ ਲੈ। ਨਸੀਬੋ ਨੇ ਰੋਟੀ ਵਾਲਾ ਥਾਲ ਬਾਪੂ ਦੇ ਅੱਗੇ ਰੱਖਿਅਾ।

ਕਰਤਾਰਾ ਇੱਕਦਮ ਝਟਕੇ ਨਾਲ ਪਿਛਲੀ ਜਿੰਦਗੀ ਚੋਂ ਬਾਹਰ ਅਾਇਆ ਤੇ ਰੋਟੀ ਖਾਣ ਲੱਗਾ। “ਬਾਪੂ ਫਿਰ ਲੱਗ ਜਾਂ ਨੌਕਰੀ ਤੇ ਮੈਨੂੰ ਕੁੱਝ ਦੱਸਿਅਾ ਨੀ ਤੁਸੀਂ। ਨਸੀਬੋ ਨੇ ਲਾਡ ਜਹੇ ਨਾਲ ਪੁੱਛਿਅਾ। ਬਾਪੂ ਬੋਲਿਅਾ “ਧੀਏ ਮੈਨੂੰ ਤੇਰੀ ਨੌਕਰੀ ਦਾ ਕੋਈ ਲਾਲਚ ਨੀ ਮੈਂ ਤਾਂ ਕਹਿਨਾ ਤੂੰ ਪੜ ਮੈਂ ਕਿਵੇਂ ਮਰਜੀ ਇੰਤਜਾਮ ਕਰਾਂ ਤੂੰ ਅੈਨੀ ਵੱਡੀ ਡਿਗਰੀ ਹਾਸਲ ਕਰ ਕਿ ਕੋਈ ਧੀ ਨੂੰ ਕੁੱਖ ਚ ਮਾਰਨ ਵਾਲਾ ਇਹ ਸੋਚੇ ਕਿ ਉਸਦੀ ਧੀ ਵੀ ਕਰਤਾਰੇ ਦੀ ਧੀ ਵਾਂਗੂ ਨਾਂ ਚਮਕਾ ਸਕਦੀ ਅਾ।

LEAVE A REPLY