ਇੰਟਰਨੈਟ ਦੀ ਦੁਨੀਆਂ – ਅਸਲ ਤੇ ਝੂਠੀ ਦੁਨੀਆਂ ਵਿੱਚ ਫਰਕ – ਅਸੀਂ ਪਾਗਲ ਹੋ ਚੁੱਕੇ ਹਾਂ

0
352

ਨੀ ਮਿੰਦੋਂ ਨੀ ਕੱਲ ਮੈਂ ਫੂਸਬੁੱਕ ਤੇ ਬਣਾਇਆ ਪਰਫੈਲ, ਨੀ ਬਾਹਲੀ ਵਧੀਆ ਚੀਜ ਬਣਾਈ ਆਂ ਜੱਕੜਛੱਡ ਨੇ ਲੋਕਾ ਦੇ ਜੱਕੜ ਪੜਦੀ ਪੜਦੀ ਮੈਂ ਤਾਂ ਸਿੰਗਾਰੇ ਕੀ ਬਹੁਟੀ ਦੀ ਪਰਫੈਲ ਖੋਲ ਲਈ, ਨੀ ਮੈਂ ਤਾ ਦੇਖ ਕੇ ਫੋਟੋਮਾਂ ਪਾਣੀ ਪਾਣੀ ਹੋ ਗਈ, ਨੀ ਖਸਮ ਨਾਲ ਜੱਫੀਆਂ ਪਾ ਪਾ ਫੋਟੋਮਾਂ ਪਾਈਆਂ।

ਜਮਾਂ ਸਰਮ ਹਯਾ ਨੀ ਕੰਜਰੀਆਂ ਨੂੰ, ਅਾਪਾ ਤਾਂ ਨਿਅਾਣਿਆ ਦੇ ਬਾਪੂ ਦੇ ਬਰਾਬਰ ਵੀ ਨੀ ਸੀ ਤੁਰਦੀਆਂ। ਨੀ ਆ ਮਨਜੀਤੇ ਕਾ ਛੋਟਾ ਮੁੰਡਾ ਇਹ ਰਫਲਾ ਨਾਲ ਫੋਟੋਮਾਂ ਪਾਈ ਫਿਰੇ, ਅਖੇ ਨਾਲ ਸਟੈਟਸ ਲਿਖਿਆ “ਸਾਨੂੰ ਰੱਬ ਨੇ ਬਣਾਇਆ ਮਹਾਰਾਜੇ” ਊਂ ਤਾਂ ਇਹਨਾਂ ਦੇ ਘਰੇ ਦੋ ਟਾਈਮ ਰੋਟੀ ਮਸਾ ਪੱਕਦੀ ਇਹ ਰਫਲਾ ਕਿਹਦੀਆ ਚੱਕੀ ਫਿਰਦਾ।

ਨੀ ਆਹ ਲੋਕਾ ਦੇ ਪਰਫੈਲ ਖੋਲਦੀ ਖੋਲਦੀ ਮੈ ਮਸਤਾਨੇ ਕੀ ਕੁੜੀ ਦੇਖੀ ਨੀ ਜਿਹੜੀ ਜੂਨੀਬਰਸਟੀ ਚ ਪੜਦੀ ਵਕਾਲਤ ਕਰਦੀ, ਉਹਨੇ ਵੀ ਚੱਕਮੀਅਾਂ ਫੋਟੋਮਾਂ ਪਾਈਆਂ ਨਾਲ ਆਂਹਦੀ “ਕੁੜੀ ਮੈਂ ਪਟੋਲੇ ਵਰਗੀ” ਅਪਣੇ ਪਿੰਡ ਆਲੇ ਸੇਰੇ ਸਰਪੰਚ ਦਾ ਮੁੰਡਾ ਨੀ ਪੈੱਗ ਦੀਆਂ ਫੋਟੋਮਾਂ ਪਾ ਕੇ ਲਿਖਿਆ “ਦੋ ਚੀਜਾ ਜੱਟ ਭਾਲਦਾ” ਆਪਣੀ ਤਾਂ ਭੈਣ ਜਵਾਨੀ ਚੁੱਲੇ ਚ ਫੂਕਾ ਮਾਰ ਦੀਆਂ ਦੀ ਲੰਘਗੀ ਆ।

ਚਲਾਉਂਦੇ ਹੁੰਦੇ ਫੂਸਬੁੱਕ ਤਾਂ ਹੁਣ ਨੂੰ ਫੂਸ ਨੀ ਸੀ ਚੱਕਣਾ। ਨੀ ਆਪਾ ਤਾਂ ਮਾਈਆ, ਭੋਗਾ, ਸਗਨਾ ਵਿੱਚ ਹੀ ਮਿਲਦੀਅਾ ਰਹੀਆਂ, ਆ ਅੱਜ ਕੱਲ ਦੇ ਛੋਕਰੇ ਤਾਂ ਸਕੈਂਟਾ ਚ ਨੰਬਰ ਵਟਾਈ ਫਿਰਦੇ। ਨੀ ਚੁਗਲੀਆਂ ਕਰਨ ਨੂੰ ਬਲਾ ਵਧੀਆ। ਅਗਲਿਆ ਨੂੰ ਅੈਨਬਾਕਸ ਕਰਕੇ ਜਿਵੇਂ ਮਰਜੀ ਕਰੀ ਜਾਉ ਜਾਂ ਫੇਰ ਮਰੇ ਸੰਜ ਵਿੱਚ ਚੂਟਿੰਗਾ ਚਾਟਿੰਗਾ ਕਰੀ ਜਾਉ। ਨੀ ਮੈ ਕਹਿਣੀ ਆ ਭਿੰਦੇ ਦੇ ਬਾਪੂ ਨੂੰ ਵੱਡੀ ਸਕਰੀਨ ਵਾਲਾ ਮੋਗਲੈਲ ਲੇ ਕੇ ਦੇ। ਨੀ ਆ ਨਿਆਣੇ ਵਟਜਗੱਪ ਵਟਜਗੱਪ ਕਰਦੇ ਰਹਿੰਦੇ ਨੇ ਮੈਂ ਵੀ ਦੇਖਾ ਕੀ ਦੁੱਧ ਨਿਕਲਦਾ ਇਹਦੇ ਚੋ ਜਿਹੜਾ ਸਾਰੀ ਦਿਹਾੜੀ ਇਹ ਕੁੱਤਖਾਨੇ ਚੋ ਨੀ ਨਿਕਲਦੇ।

ਮੈਨੂੰ ਤਾਂ ਕਈ ਆਰ ਸਿਧਰੇ ਹੀ ਲੱਗਦੇ ਨੇ ਵੀ ਦੇਖ ਦੇਖ ਮੁਗਲੈਲ ਨੂੰ ਕੱਲੇ ਹੱਸੀ ਜਾਣਗੇ ਨਾਲੇ ਟਿਪ ਟਿਪ ਕਰਕੇ ਕੁਤਰੀ ਜਾਣਗੇ। ਨਾ ਰੋਟੀ ਦੀ ਸੁਰਤ ਨਾ ਪੜਨ ਦੀ। ਨੀ ਕੱਲ ਅਸੀ ਮਕਾਣਾ ਤੋਂ ਆਉਂਦੇ ਸੀ ਪਹਿਲਾ ਅੱਡੇ ਤੇ ਖੜੀ ਸਭ ਨੂੰ ਦੇਖੀ ਗਈ ਤੇ ਪੁੱਛੀ ਗਈ ਵੀ ਲੁਧੇਹਾਣੇ ਵਾਲੀ ਬੱਸ ਕਦੋਂ ਆਉ। ਨੀ ਕੋਈ ਟੁੱਟ ਪੈਣੇ ਦਾ ਕੰਜਰ ਮੂੰਹ ਨਾ ਤਾਂਹ ਨੂੰ ਚੱਕੇ ਮੁਬੈਲਾ ਚ ਵੜੇ ਹੋਏ। ਫੇਰ ਜਦੋਂ ਬੱਸ ਚ ਬਹਿ ਕੇ ਬਾਹਰ ਨੂੰ ਦੇਖਿਆ ਸੜਕ ਤੇ ਅੱਧਖੱੜ ਜਿਹੀ ਜਨਾਨੀ ਸਕੂਟਰ ਪਿੱਛੇ ਬੈਠੀ ਕਿਸੇ ਹੋਰ ਖਸ਼ਮ ਨਾਲ ਵਟਜਗੱਪ ਵਟਜਗੱਪ ਕਰੀ ਜਾਵੇ।

ਮੋਢੇ ਤੇ ਹੱਥ ਅਪਣੇ ਖਸਮ ਤੇ ਧਰਿਆ ਹੋਇਆ। ਨੀ ਕੀ ਦੱਸਾ ਸਿੰਦਰੇ ਇਹਨੇ ਤਾਂ ਘਰ ਪੱਟਦੇ ਘਰ, ਜਨਾਨੀਆਂ ਹੋਰ ਦਿਅਾ ਖਸਮਾ ਨਾਲ ਲੱਗੀਆ ਨੇ ਤੇ ਖਸਮ ਦੂਈਆ ਵੱਲ, ਨੀ ਆਵਾ ਹੀ ਊਤਿਅਾ ਪਇਆ। ਇਹ ਕਿਥੋ ਪਾਥੀਆ ਪੱਥ ਲੈਣ ਗਈਆਂ ਜਿਹਨੇ ਮਾਪੇ ਹੀ ਪੱਥ ਦਿੱਤੇ। ਇਹ ਕੀ ਧਾਰਾ ਚੋਣ ਗਈਆਂ ਜਿਹਨੇ ਘਰ ਹੀ ਚੋਅ ਤੇ, ਨੀ ਸੈਂਸ ਦੇ ਜੁੱਗ ਨੇ ਤਾਂ ਵਿਆਹ ਤੋਂ ਪਹਿਲਾ ਹੀ ਨਿਆਣਿਆ ਦੇ ਨਾਂ ਰੱਖਣ ਦਾ ਰਵਾਜ ਪਾ ਤਾ।

ਨੀ ਘੋੜੇ ਦੀ ਪੂਛ ਵਰਗੀਆ ਗੁੱਤਾ ਕਰਾ ਕੇ ਮਾ ਬਾਪ ਨੂੰ ਹੀ ਗਧੇ ਬਣਾਈ ਜਾਂਦੀਆ। ਜਾਗਰ ਤਾਂ ਕਹਿੰਦੇ ਮੇਰਾ ਮੁੰਡਾ ਤਾ ਜਮਾ ਘਰੋ ਬਾਹਰ ਨੀ ਨਿਕਲਦਾ ਲੈਪਟਾਪ ਤੇ ਟੈਪਿੱਗ ਸਿੱਖਦਾ। ਨੀ ਇਹ ਟੈਂਪਿੰਗ ਸਿਖਦਾ ਸਿਖਦਾ ਟਾਪ ਗੇਅਰ ਹੀ ਪਾ ਗਿਆ। ਹੁਣ ਜਾਗਰ ਜਿੰਨੀਆ ਮਰਜੀ ਹੈਂਡ ਬਰੇਕਾ ਚੱਕੀ ਜਾਵੇ ਹੁਣ ਤਾਂ ਕੰਧ ਚ ਵੱਜ ਕੇ ਵਾਪਸ ਮੜ੍ਹ ਚੱਲ ਛੱਡ ਆਪਾ ਕਿਹੜੀਆ ਗੱਲਾਂ ਚ ਪੈ ਗਈਆਂ ਨਵੇ ਜਮਾਨੇ ਦੀਆਂ , ਹੋਰ ਦੱਸ ਮੱਝ ਠੀਕ ਆ ਹੁਣ, ਮੈਂ ਤਾਂ ਵੱਡੀ ਨੂੰ ਸੰਧਾਰਾ ਵੀ ਦੇਣਾ ਸੀਧਾ ਲੈ ਕੇ ਚੱਲੀ ਸੀ। ਚੱਲ ਜਾਨੀ ਆ, ਬੁੜੇ ਨੂੰ ਰੋਟੀ ਵੀ ਦੇਣੀ ਆ .ਖੂੰ ਖੂੰ ਕਰਦਾ ਰਹਿੰਦਾ ਸ਼ਾਮ ਨੂੰ ਰਕੈਸਟ ਭੇਜ ਦੀ ਹੁਣ ਫੂਸਬੁਕ ਤੇ ਉਥੇ ਪਾਉਂਦੀਆਂ ਆਪਣੀਆ ਭੋਗ ਤੇ ਗਈਆਂ ਦੀਆ਼ ਸਿਲਫੀਆਂ ਤੈਨੂੰ ਵੀ ਕਰੂ ਟੈਗ ਨਾਲ ਲਿਖੂ ਐਨਜੂਆਇੰਗ ਦਾ ਭੋਗ ਅੋਫ ਜਗੀਰੇ ਕਾ।

LEAVE A REPLY